ਜਲੰਧਰ (ਸੂਰੀ)–ਸ਼੍ਰੀ ਰਾਮ ਮੰਦਿਰ ਕਮੇਟੀ ਭੋਗਪੁਰ ਵਲੋਂ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾਡ਼ੇ ਨੂੰ ਮਨਾਏ ਜਾਣ ਦੇ ਸਬੰਧ ਵਿਚ ਵਿਚਾਰ ਕਰਨ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਜਸਪਾਲ ਸੁਖੀਜਾ ਨੇ ਕੀਤੀ। ਮੀਟਿੰਗ ਵਿਚ ਹਾਜ਼ਰ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਨੇ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾਡ਼ੇ ਨੂੰ ਮਨਾਏ ਜਾਣ ਦੇ ਸਬੰਧ ਵਿਚ ਕਮੇਟੀ ਵਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਪ੍ਰਬੰਧਾਂ ਬਾਰੇ ਆਪਸੀ ਵਿਚਾਰ ਚਰਚਾ ਕੀਤੀ। ਕਮੇਟੀ ਪ੍ਰਧਾਨ ਜਸਪਾਲ ਸੁਖੀਜਾ ਨੇ ਦੱਸਿਆ ਕਿ 1 ਅਪ੍ਰੈਲ ਤੋਂ 12 ਅਪ੍ਰੈਲ ਸ਼੍ਰੀ ਰਾਮ ਮੰਦਿਰ ਭੋਗਪੁਰ ਵਿਚੋਂ ਰੋਜ਼ਾਨਾ ਸ਼ਹਿਰ ਵਿਚ ਕੁੱਲ 12 ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। 13 ਅਪ੍ਰੈਲ ਨੂੰ ਸ਼੍ਰੀ ਰਾਮਾਇਣ ਜੀ ਦਾ ਪਾਠ ਆਰੰਭ ਕਰਵਾਇਆ ਜਾਵੇਗਾ ਅਤੇ 14 ਅਪ੍ਰੈਲ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ। 14 ਅਪ੍ਰੈਲ ਨੂੰ ਸ਼ਾਮ ਸਮੇਂ ਸ਼੍ਰੀ ਰਾਮ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਜੀ. ਟੀ. ਰੋਡ, ਰੇਲਵੇ ਰੋਡ ਅਤੇ ਆਦਮਪੁਰ ਰੋਡ ਤੋਂ ਹੁੰਦੀ ਹੋਈ ਸ਼੍ਰੀ ਰਾਮ ਮੰਦਿਰ ਵਿਚ ਆ ਕੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਿਚ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਸੰਦਰ ਝਾਕੀਆਂ ਸ਼ੋਭਾ ਯਾਤਰਾ ਵਿਚ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸ਼ੋਭਾ ਯਾਤਰਾ ਵਿਚ ਸ਼੍ਰੀ ਰਾਮ ਮੰਦਰ ਕਮੇਟੀ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਧਾਰਮਕ ਸੰਸਥਾਵਾਂ ਦੀ ਸ਼ਾਮਲ ਹੋਣਗੀਆਂ ਅਤੇ ਸ਼੍ਰੀ ਰਾਮ ਨੌਮੀ ਦਾ ਪਵਿਤਰ ਦਿਹਾਡ਼ਾ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਨਵਯੁੱਗ ਕਲੱਬ ਭੋਗਪੁਰ ਦੇ ਪ੍ਰਧਾਨ ਰਜ਼ਨੀਸ਼ ਗੱਗੂ ਮੋਦਗਿਲ ਨੇ ਕਿਹਾ ਕਿ ਕਲੱਬ ਵਲੋਂ ਮੰਦਰ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਰਾਕੇਸ਼ ਮਹਿਤਾ, ਸੰਦੇਸ਼ ਭੱਲਾ, ਪਵਨ ਮਹਿਤਾ, ਨਵੀਨ ਜੁਲਕਾ, ਵਿਨੋਦ ਮਹਾਜਨ, ਬੱਬਲੂ ਅਰੋਡ਼ਾ, ਅਸ਼ਵਨੀ ਅੱਸ਼ੀ, ਰਜਿੰਦਰ ਗਾਂਧੀ, ਰਾਕੇਸ਼ ਤਲਵਾਡ਼, ਰਜਨੀਸ਼ ਗੱਗੂ, ਰਾਜੇਸ਼ ਖੋਸਲਾ ਅਤੇ ਸੁਸ਼ੀਲ ਪ੍ਰਭਾਕਰ, ਕਮਲੇਸ਼ ਰਾਣੀ, ਅਲਕਾ ਮਹਿਤਾ, ਦਰਸ਼ਨਾ ਸ਼ਰਮਾ ਤੇ ਅਨੀਤਾ ਸ਼ਰਮਾ ਆਦਿ ਹਾਜ਼ਰ ਸਨ।
ਮਲਸੀਆਂ ਵਿਖੇ 2 ਰੋਜ਼ਾ ਸਾਲਾਨਾ ਛਿੰਞ ਮੇਲਾ ਅੱਜ ਤੋਂ
NEXT STORY