ਜਲੰਧਰ (ਚੋਪੜਾ)-ਨਾਰਥ ਵਿਧਾਨਸਭਾ ਹਲਕੇ ਦੇ ਵਾਰਡ ਨੰ. 71 ਦੇ ਅਧੀਨ ਆਉਂਦੇ ਸ਼ੀਤਲ ਨਗਰ ਵਿਚ ਇਲਾਕਾ ਕੌਂਸਲਰ ਸਤਿੰਦਰਜੀਤ ਕੌਰ ਖਾਲਸਾ ਵਲੋਂ ਆਯੋਜਿਤ ਕਾਂਗਰਸ ਦੀ ਇਕ ਮੀਟਿੰਗ ਹਲਕਾ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਖਾਸ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਹੈਨਰੀ ਨੇ 5 ਸਾਲਾਂ ਵਿਚ ਲੋਕ ਵਿਰੋਧੀ ਫੈਸਲਿਆਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਕਿਹਾ ਕਿ 2014 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅੱਛੇ ਦਿਨਾਂ ਦੇ ਝੂਠੇ ਸੁਪਨੇ ਵਿਖਾਏ, ਜਿਸ ਦੇ ਝਾਂਸੇ ਵਿਚ ਆ ਕੇ ਲੋਕਾਂ ਨੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ਵਾਸੀ ਮੋਦੀ ਤੇ ਅਮਿਤ ਸ਼ਾਹ ਦੀ ਜੁੰਡਲੀ ਦੇ ਝਾਂਸੇ ਵਿਚ ਨਹੀਂ ਆਉਣਗੇ ਤੇ ਚੋਣਾਂ ਵਿਚ ਇਨ੍ਹਾਂ ਦੀ ਫੱਟੀ ਪੋਚ ਕੇ ਆਪਣੇ ’ਤੇ ਹੋਈਆਂ ਵਧੀਕੀਆਂ ਦਾ ਬਦਲਾ ਲੈਣਗੇ। ਸੰਸਦ ਮੈਂਬਰ ਚੌਧਰੀ ਨੇ ਦਾਅਵਾ ਕੀਤਾ ਕਿ ਕੇਂਦਰ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਤੇ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ। ਇਸ ਦੌਰਾਨ ਕੌਂਸਲਰ ਪਤੀ ਪ੍ਰੀਤ ਖਾਲਸਾ, ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਸੁਸ਼ੀਲ ਕਾਲੀਆ, ਕੌਂਸਲਰ ਪਤੀ ਰਵੀ ਸੈਣੀ, ਕੌਂਸਲਰ ਸਰਫੋ ਦੇਵੀ, ਕਾਮਰੇਡ ਰਾਜਕੁਮਾਰ, ਪਰਮਜੀਤ ਸਿੰਘ ਸਤਨਾਮੀਆ, ਸਿਮਰਪ੍ਰੀਤ ਸਿੰਘ, ਮਨਪ੍ਰੀਤ ਸਿੰਘ,ਜਤਿੰਦਰ ਘੁੱਗੀ, ਰਾਮ ਕਿਸ਼ਨ ਬਿੱਲਾ, ਜੋਗਿੰਦਰਪਾਲ, ਜਾਗੀਰ ਕੌਰ ਆਦਿ ਮੌਜੂਦ ਸਨ।
ਦੁਕਾਨ ’ਚੋਂ ਲੱਖਾਂ ਦੇ ਮੋਬਾਇਲ ਚੋਰੀ
NEXT STORY