ਜਲੰਧਰ (ਜ. ਬ.)-ਮਕਸੂਦਾਂ ਮੰਡੀ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਭਾਰੇ ਵਾਹਨਾਂ ਦੀ ਐਂਟਰੀ ਬੈਨ ਦੇ ਹੋਣ ਦੇ ਬਾਵਜੂਦ ਬਿਨਾਂ ਰੋਕ-ਟੋਕ ਦਾਖਲ ਹੋ ਰਹੇ ਹਨ। ਮਕਸੂਦਾਂ ਮੰਡੀ ਦੇ ਸਾਹਮਣੇ ਟ੍ਰੈਫਿਕ ਪੁਲਸ ਦੇ ਬੋਰਡ ਲੱਗੇ ਹੋਣ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ, ਜਦੋਂਕਿ ਟ੍ਰੈਫਿਕ ਮੁਲਾਜ਼ਮ ਵੀ ਭਾਰੇ ਵਾਹਨਾਂ ਦੀ ਐਂਟਰੀ ਨੂੰ ਰੋਕਣ ਲਈ ਗੰਭੀਰ ਨਹੀਂ ਹਨ। ਕੁਝ ਸਮਾਂ ਪਹਿਲਾਂ ਇਸੇ ਰੋਡ ’ਤੇ ਭਾਰੇ ਵਾਹਨਾਂ ਦੀ ਲਪੇਟ ਵਿਚ ਆ ਕੇ ਦੋ ਔਰਤਾਂ ਦੀ ਮੌਤ ਹੋ ਗਈ ਸੀ।ਇਸ ਰੋਡ ’ਤੇ ਭਾਰੇ ਵਾਹਨਾਂ ਨੂੰ ਰੋਕਣ ਲਈ ਸਮਾਜ ਸੇਵਕ ਪੰਕਜ ਨੇ ਇਕ ਚਿੱਠੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਡੀ. ਜੀ. ਪੀ. ਪੰਜਾਬ, ਡੀ. ਸੀ. ਜਲੰਧਰ, ਸੀ. ਪੀ. ਜਲੰਧਰ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਨੂੰ ਭੇਜੀ ਸੀ। ਡੀ. ਜੀ. ਪੀ. ਪੰਜਾਬ ਵਲੋਂ ਚਿੱਠੀ ਦੇ ਜਵਾਬ ਵਿਚ ਕਿਹਾ ਗਿਆ ਕਿ ਜਾਂਚ ਲਈ ਟਰੈਫਿਕ ਵਿੰਗ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਪਹਿਲਾਂ ਮਕਸੂਦਾਂ ਸਬਜ਼ੀ ਮੰਡੀ ਤੋਂ ਵਰਕਸ਼ਾਪ ਚੌਕ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਹੋ ਗਈ ਸੀ ਪਰ ਹਾਲ ਹੀ ਵਿਚ ਟ੍ਰੈਫਿਕ ਪੁਲਸ ਨੇ ਨਵੇਂ ਬੋਰਡ ਲਾ ਕੇ ਸਵੇਰੇ 9.30 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਭਾਰੀ ਵਾਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਪਰ ਇਕ ਵਜੇ ਤੋਂ ਬਾਅਦ ਵੀ ਭਾਰੇ ਵਾਹਨਾਂ ਨੂੰ ਇਸ ਰੋਡ ’ਤੇ ਰੋਕਿਆ ਨਹੀਂ ਜਾ ਰਿਹਾ। ਦੱਸਣਯੋਗ ਹੈ ਕਿ ਇਸ ਰੋਡ ’ਤੇ 5 ਕਾਲਜ ਤੇ 6 ਸਕੂਲ ਹਨ। ਇਸ ਬਾਰੇ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਜਾਂਚ ਕਰਨਗੇ। ਜੇਕਰ ਕੋਈ ਹੈਵੀ ਵ੍ਹੀਕਲ ਫੜਿਆ ਗਿਆ ਤਾਂ ਉਸ ਨੂੰ ਇੰਪਾਊਂਡ ਕੀਤਾ ਜਾਵੇਗਾ।
ਰਾਹੁਲ ਦਾ ਗਰੀਬਾਂ ਲਈ ਘੱਟੋ-ਘੱਟ ਆਮਦਨ ਦਾ ਵਾਅਦਾ ਵਿਆਪਕ ਅਸਰ ਦਿਖਾਏਗਾ : ਕੈਪ. ਅਮਰਿੰਦਰ ਸਿੰਘ
NEXT STORY