ਜਲੰਧਰ (ਮਾਹੀ)-ਅਣਪਛਾਤੇ 2 ਲੁਟੇਰੇ ਜਲੰਧਰ ’ਚ ਥਾਣਾ ਮਕਸੂਦਾਂ ਅਧੀਨ ਪੈਂਦੀ ਮੰਡ ਚੌਕੀ ਦੇ ਏਰੀਏ ’ਚੋਂ ਇੰਡੀਕਾ ਕਾਰ ਲੁੱਟ ਕੇ ਫਰਾਰ ਹੋ ਗਏ l ਕਾਰ ਡਰਾਈਵਰ ਨਵਾਲ ਸਿੰਘ ਪੁੱਤਰ ਨਾਨਕ ਚੰਦ ਵਾਸੀ ਜੁੰਡਲੀ, ਅੰਬਾਲਾ ਸਿਟੀ, ਹਰਿਆਣਾ ਨੇ ਦੱਸਿਆ ਕਿ 2 ਸਰਦਾਰ ਲੁਟੇਰਿਆਂ ਨੇ ਅੰਬਾਲਾ ਕੈਂਟ ਟੈਕਸੀ ਸਟੈਂਡ ਤੋਂ ਰਾਤ 1 ਵਜੇ ਜਲੰਧਰ ਜਾਣ ਲਈ ਕਿਰਾਏ ’ਤੇ ਟੈਕਸੀ ਬੁੱਕ ਕੀਤੀ ਅਤੇ ਜਿਵੇਂ ਹੀ ਉਹ ਜਲੰਧਰ ਪੁੱਜੇ ਤਾਂ ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਕਪੂਰਥਲਾ ਰੋਡ ’ਤੇ ਪਿੰਡ ਮੰਡ ਵਲ ਨੂੰ ਜਾਣ ਲਈ ਕਿਹਾ ਤਾਂ ਜਿਵੇਂ ਹੀ ਤਡ਼ਕਸਾਰ ਤਕਰੀਬਨ 4 ਵਜੇ ਮੰਡ ਇਲਾਕੇ ਤੋਂ ਅੱਗੇ ਪੈਂਦੀ ਪੁਲਸ ਚੌਕੀ ਨੂੰ ਪਾਰ ਕੀਤਾ ਤਾਂ ਥੋਡ਼੍ਹੀ ਦੂਰੀ ’ਤੇ ਕਾਰ ’ਚ ਹੀ ਬੈਠੇ ਲੁਟੇਰਿਆਂ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਉਸ ਨੇ ਕਾਰ ਰੋਕੀ ਤਾਂ ਲੁਟੇਰਿਆਂ ਨੇ ਉਸ ਉੱਪਰ ਪਿਸਤੌਲ ਤਾਣ ਦਿੱਤੀ ਤੇ ਉਸ ਨੂੰ ਕਾਰ ’ਚੋਂ ਬਾਹਰ ਜਾਣ ਨੂੰ ਕਿਹਾ। ਜਦ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਘਬਰਾ ਕੇ ਕਾਰ ਛੱਡ ਦਿੱਤੀ ਤੇ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਕਾਰ ਲੈ ਕੇ ਫਰਾਰ ਹੋ ਗਏ l ਉਸ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ l ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲੀ ਜਾ ਰਹੀ ਹੈ l
ਸ਼ਾਨ-ਏ-ਪੰਜਾਬ ਐਕਸਪ੍ਰੈੱਸ ਆਇਆ ਸਾਨ੍ਹ, ਰੇਲ ਟ੍ਰੈਕ ਰੁਕਿਆ
NEXT STORY