ਜਲੰਧਰ (ਗੁਲਸ਼ਨ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਡੇਰਾ ਸੰਤ ਸਰਵਣ ਦਾਸ ਸਚਖੰਡ ਬੱਲਾ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦਾ ਅਗਵਾਈ 'ਚ ਵਾਰਾਣਸੀ ਗਈ ਸੰਗਤ ਮੰਗਲਵਾਰ ਰਾਤ ਵਾਪਸ ਪਰਤ ਆਈ। ਸਪੈਸ਼ਲ ਟਰੇਨ ਤੋਂ ਜਲੰਧਰ ਪਹੁੰਚੇ ਸੰਤ ਨਿਰੰਜਨ ਦਾਸ ਜੀ ਦਾ ਸਿਟੀ ਸਟੇਸ਼ਨ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸਿਟੀ ਸਟੇਸ਼ਨ 'ਤੇ ਸਵੇਰ ਤੋਂ ਹੀ ਜੀ. ਆਰ. ਪੀ, ਆਰ. ਪੀ. ਐੱਫ. ਅਤੇ ਕਮਿਸ਼ਨਰੇਟ ਪੁਲਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਪਹਿਲਾਂ ਸੂਚਨਾ ਸੀ ਕਿ ਟਰੇਨ ਦੁਪਹਿਰ ਕਰੀਬ 3 ਵਜੇ ਪਹੁੰਚੇਗੀ ਪਰ ਟਰੇਨ ਰਾਤ ਕਰੀਬ 8 ਵਜੇ ਸਿਟੀ ਸਟੇਸ਼ਨ ਪਹੁੰਚੀ। ਇਸ ਦੌਰਾਨ ਡੀ. ਸੀ. ਪੀ. ਪਰਮਾਰ, ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ, ਥਾਣਾ ਨੰਬਰ-3 ਦੇ ਇੰਚਾਰਜ ਰਸ਼ਮਿੰਦਰ ਸਿੰਘ ਸਮੇਤ ਹੋਰ ਥਾਣਾ ਇੰਚਾਰਜ ਮੌਜੂਦ ਸਨ। ਇਸ ਦੇ ਇਲਾਵਾ ਸਟੇਸ਼ਨ ਦੇ ਅੰਦਰ ਅਤੇ ਬਾਹਰ ਵੀ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ ਸਿਟੀ ਰੇਲਵੇ ਸਟੇਸ਼ਨ ਤੋਂ 6 ਫਰਵਰੀ ਨੂੰ ਰਵਾਨਾ ਹੋਈ ਸੀ। 9 ਫਰਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਸਪੈਸ਼ਲ ਟਰੇਨ 10 ਫਰਵਰੀ ਨੂੰ ਵਾਪਸੀ ਲਈ ਰਵਾਨਾ ਹੋਈ ਜੋਕਿ 11 ਫਰਵਰੀ ਦੇਰ ਸ਼ਾਮ ਜਲੰਧਰ ਸਿਟੀ ਸਟੇਸ਼ਨ ਪਹੁੰਚੀ। ਜ਼ਿਕਰਯੋਗ ਹੈ ਕਿ ਡੇਰਾ ਸਚਖੰਡ ਬੱਲਾਂ ਵੱਲੋਂ 42 ਲੱਖ ਰੁਪਏ 'ਚ ਪੂਰੀ ਟਰੇਨ ਬੁੱਕ ਕਰਵਾਈ ਗਈ ਸੀ, ਜਿਸ 'ਚ ਕਰੀਬ 1600 ਸ਼ਰਧਾਲੂ ਵਾਰਾਣਸੀ ਗਏ ਸਨ।
ਬੱਸਾਂ 'ਚ 'ਲੱਚਰ ਗਾਣਿਆਂ' ਸਬੰਧੀ ਕੈਪਟਨ ਸਖਤ, ਵਿਭਾਗ ਨੇ ਦਿਖਾਈ ਸਰਗਰਮੀ
NEXT STORY