ਕਪੂਰਥਲਾ (ਸ਼ਰਮਾ)-ਇਥੇ ਐਂਟੀ ਕੁਰੱਪਸ਼ਨ ਐਸੋ. ਦੀ ਮੀਟਿੰਗ ਜ਼ਿਲਾ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਦੀ ਪ੍ਧਾਨਗੀ ਹੇਠ ਹੋਈ। ਇਸ ਮੌਕੇ ਪਾਸ ਕੀਤੇ ਮਤਿਆਂ ’ਚ ਮੰਗ ਕੀਤੀ ਕਿ ਲੋਕਾਂ ਨੂੰ ਗਲਤ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੁਲਸ ਕਥਿਤ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੀਡ਼ਤਾਂ ਕੋਲੋਂ ਪੁਛਗਿੱਛ ਜ਼ਿਆਦਾ ਕਰਦੀ ਹੈ। ਪੁਲਸ ਅਜਿਹੇ ਏਜੰਟਾਂ ਖਿਲਾਫ ਸਖਤ ਤੋਂ ਕਾਰਵਾਈ ਕਰ ਕੇ ਉਨ੍ਹਾਂ ’ਤੇ ਸਿਕੰਜ਼ਾ ਕੱਸਣ।ਹਲਕਾ ਭੁਲੱਥ ’ਚ ਹੋ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ’ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਪਿੰਡਾਂ ’ਚ ਅਚਾਨਕ ਗਸ਼ਤ ਤੇ ਚੈਕਿੰਗ ਕਰ ਕੇ ਮਾਡ਼ੇ ਅਨਸਰਾਂ ਦੀ ਪਛਾਣ ਕੀਤੀ ਜਾਵੇ ਤੇ ਉਨ੍ਹਾਂ ’ਤੇ ਵੀ ਸਿਕੰਜ਼ਾ ਕੱਸਿਆ ਜਾਵੇ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮਾਗਮਾਂ ’ਤੇ ਸੁਲਤਾਨਪੁਰ ਲੋਧੀ ਆਉਣ ਵਾਲੀਆਂ ਸੰਗਤਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸੈਕਟਰੀ ਸੰਦੀਪ ਕੁਮਾਰ, ਸਤਪਾਲ ਸਿੱਧੂ, ਰਾਮ ਨਰੇਸ਼, ਦਲਜੀਤ ਸਿੰਘ, ਸੁਖਦੇਵ ਸਿੰਘ ਫੁੱਲ, ਵਿਪਨ ਕੁਮਾਰ, ਇੰਦਰਪਾਲ, ਕਾਲੀ ਦਾਸ, ਪ੍ਰਿੰਸ ਅਰੋਡ਼ਾ, ਰਤਨ ਸਿੰਘ, ਵਿਨੋਦ ਕੁਮਾਰ ਤੇ ਹੋਰ ਹਾਜ਼ਰ ਸਨ।
ਵਿਦਿਆਰਥੀਆਂ ਨੇ ਐੱਨ. ਐੱਸ. ਐੱਸ. ਕੈਂਪ ਲਾਇਆ
NEXT STORY