ਚੰਡੀਗੜ੍ਹ (ਸੁਸ਼ੀਲ) - ਕਰਵਾਚੌਥ 'ਤੇ ਮਾਰਕੀਟਾਂ 'ਚ ਪੁਲਸ ਦੀ ਚੌਕਸੀ ਤੇ ਗਸ਼ਤ ਦਾ ਅਚਨਚੇਤ ਨਿਰੀਖਣ ਐੈੱਸ. ਐੈੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਸ਼ਨੀਵਾਰ ਸ਼ਾਮੀਂ ਕੀਤਾ। ਐੈੱਸ. ਐੈੱਸ. ਪੀ. ਸਭ ਤੋਂ ਪਹਿਲਾਂ ਸੈਕਟਰ-22 ਦੀ ਮਾਰਕੀਟ ਤੇ ਕਿਰਨ ਸਿਨੇਮਾ ਮਾਰਕੀਟ ਨੇੜੇ ਪਹੁੰਚੀ। ਕਿਰਨ ਸਿਨੇਮਾ ਨੇੜੇ ਮਾਰਕੀਟ 'ਚ ਕਰਵਾਚੌਥ ਦੇ ਮੱਦੇਨਜ਼ਰ ਔਰਤਾਂ ਮਹਿੰਦੀ ਲਗਵਾ ਰਹੀਆਂ ਸਨ। ਐੱਸ. ਐੱਸ. ਪੀ. ਨੇ ਚੌਕੀ ਇੰਚਾਰਜ ਨੂੰ ਮਾਰਕੀਟ ਦੇ ਦੋਵੇਂ ਪਾਸੇ ਸੜਕ 'ਤੇ ਬੈਰੀਕੇਡਸ ਲਗਾ ਕੇ ਮੋਟਰਸਾਈਕਲ ਸਵਾਰਾਂ ਦੀ ਚੈਕਿੰਗ ਕਰਨ ਲਈ ਕਿਹਾ। ਇਸਦੇ ਇਲਾਵਾ ਮਾਰਕੀਟ ਅੰਦਰ ਪੁਲਸ ਜਵਾਨਾਂ ਦੀ ਪੈਟ੍ਰੋਲਿੰਗ ਵੇਖੀ।
ਉਨ੍ਹਾਂ ਨੇ ਪੁਲਸ ਨੂੰ ਸਨੈਚਰਾਂ ਤੋਂ ਚੌਕਸ ਰਹਿਣ ਲਈ ਕਿਹਾ। ਇਸਦੇ ਬਾਅਦ ਐੱਸ. ਐੱਸ. ਪੀ. ਆਪਣੇ ਕਾਫਲੇ ਨਾਲ ਸੈਕਟਰ-35 ਦੀ ਮਾਰਕੀਟ 'ਚ ਪਹੁੰਚੀ। ਕਰਵਾਚੌਥ ਕਾਰਨ ਮਾਰਕੀਟ 'ਚ ਕਾਫੀ ਭੀੜ ਸੀ। ਉਥੇ ਪੁਲਸ ਨੂੰ ਮਾਰਕੀਟ 'ਚ ਗਸ਼ਤ ਕਰਨ ਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਕਹਿ ਕੇ ਸੈਕਟਰ-35 ਦੀ ਇਨਰ ਮਾਰਕੀਟ 'ਚ ਜਾ ਕੇ ਪੁਲਸ ਦੀ ਵਿਵਸਥਾ ਦੀ ਜਾਂਚ ਕੀਤੀ। ਇਸਦੇ ਬਾਅਦ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਸੈਕਟਰ-17 ਦੀ ਮਾਰਕੀਟ 'ਚ ਪਹੁੰਚੀ, ਉਥੇ ਉਨ੍ਹਾਂ ਨੂੰ ਕਾਫੀ ਭੀੜ ਮਿਲੀ। ਇਸੇ ਦੇ ਨਾਲ ਉਨ੍ਹਾਂ ਨੇ ਸਾਰੇ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਨੂੰ ਆਪੋ-ਆਪਣੇ ਇਲਾਕੇ 'ਚ ਪੈਟ੍ਰੋਲਿੰਗ ਵਧਾਉਣ ਤੇ ਸਨੈਚਰਾਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ।
ਸਨੈਚਰਾਂ ਨੂੰ ਫੜਨ ਲਈ ਸ਼ਾਮੀਂ 5 ਵਜੇ ਲਾਏ ਨਾਕੇ
ਕਰਵਾਚੌਥ 'ਤੇ ਸਨੈਚਿੰਗ ਰੋਕਣ ਲਈ ਚੰਡੀਗੜ੍ਹ ਪੁਲਸ ਨੇ ਸ਼ਨੀਵਾਰ ਪੰਜ ਵਜੇ ਹੀ ਇੰਤਜ਼ਾਮ ਕਰ ਦਿੱਤੇ। ਥਾਣਾ ਤੇ ਚੌਕੀ ਇੰਚਾਰਜ ਨੇ ਆਪੋ-ਆਪਣੇ ਇਲਾਕਿਆਂ 'ਚ ਸ਼ਨੀਵਾਰ 5 ਵਜੇ ਨਾਕੇ ਲਾਏ। ਨਾਕਿਆਂ 'ਤੇ ਪੁਲਸ ਜਵਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਤੇ ਉਨ੍ਹਾਂ ਦੇ ਕਾਗਜ਼ਾਤ ਚੈੱਕ ਕਰਨ 'ਚ ਲੱਗੇ ਹੋਏ ਸਨ। ਪੁਲਸ ਵਲੋਂ ਸਨੈਚਰਾਂ ਨੂੰ ਫੜਨ ਲਈ ਨਾਕੇ ਐਤਵਾਰ ਦੇਰ ਰਾਤ ਤਕ ਜਾਰੀ ਰਹਿਣਗੇ। ਇਸਦੇ ਇਲਾਵਾ ਪੁਲਸ ਨੇ ਮਾਰਕੀਟ ਤੇ ਮੁੱਖ ਥਾਵਾਂ 'ਤੇ ਇਕ ਹਜ਼ਾਰ ਜਵਾਨਾਂ ਦੀ ਡਿਊਟੀ ਲਗਾਈ ਹੋਈ ਹੈ।
ਥਲੌਟ 'ਚ ਹਾਦਸਾ, ਚੰਡੀਗੜ੍ਹ ਦੇ 2 ਵਿਅਕਤੀਆਂ ਦੀ ਮੌਤ
NEXT STORY