ਜਲੰਧਰ (ਬਿਊਰੋ) - ਕਰਵਾ ਚੌਥ ਦਾ ਵਰਤ ਸੁਹਾਗਣਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਹਿੰਦੂ ਪੰਚਾਂਗ ਅਨੁਸਾਰ ਕਰਵਾ ਚੌਥ ਹਿੱਸਾ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਚਤੁਰਥੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਕਰਵਾ ਚੌਥ ਦਾ ਤਿਉਹਾਰ ਅੱਜ ਪੂਰੀ ਦੁਨੀਆਂ ’ਚ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਪੂਰੇ ਦਿਨ ਨਿਰਜਲਾ ਵਰਤ ਰੱਖਦੀਆਂ ਹਨ।
ਕਰਵਾਚੌਥ ਦੀ ਪੂਜਾ ਦਾ ਸ਼ੁੱਭ ਮਹੂਰਤ
ਕਰਵਾ ਚੌਥ ਦਾ ਆਰੰਭ : 4 ਨਵੰਬਰ ਤੜਕੇ 3 ਵਜ ਕੇ 24 ਮਿੰਟ
ਕਰਵਾ ਚੌਥ ਦੀ ਸਮਾਪਤੀ : 5 ਨਵੰਬਰ ਦਿਨ ਸਵੇਰੇ 5 ਵਜ ਕੇ 14 ਮਿੰਟ
ਕਰਵਾ ਚੌਥ ਦੀ ਪੂਜਾ : ਸ਼ਾਮ ਨੂੰ 1 ਘੰਟਾ 18 ਮਿੰਟ
ਪੂਜਾ ਦਾ ਸ਼ੁੱਭ ਮਹੂਰਤ : 5 ਵਜ ਕੇ 34 ਮਿੰਟ ਤੋਂ ਸ਼ਾਮ 6 ਵਜ ਕੇ 52 ਮਿੰਟ ਤਕ
ਪੜ੍ਹੋ ਇਹ ਵੀ ਖ਼ਬਰ - Karwa Chauth 2020 : ਜਾਣੋ ਕਰਵਾ ਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ ''ਚ ਕਦੋਂ ਨਿਕਲੇਗਾ ‘ਚੰਦਰਮਾ’
ਸੁਹਾਗਣਾਂ ਇੰਝ ਸਜਾਉਣ ਕਰਵਾ ਚੌਥ ਦੀ ਥਾਲੀ
. ਕਰਵਾ ਚੌਥ ਮੌਕੇ ਪੂਜਾ ਦੀ ਥਾਲੀ ਵਿਚ ਛਾਣਨੀ, ਤਾਂਬੇ ਜਾਂ ਸਟੀਲ ਦੇ ਕੰਵਲ ਵਿਚ ਪਾਣੀ ਰੱਖੋ। ਇਸ ਤੋਂ ਇਲਾਵਾ ਇਸ ’ਚ ਆਟੇ ਦਾ ਦੀਵਾ, ਦੀਆਬਾਤੀ, ਫਲ, ਫੁੱਲ, ਚਾਂਦੀ, ਸੁੱਕੇ ਮੇਵੇ, ਸ਼ਹਿਦ, ਚੰਦਨ, ਕੱਚਾ ਦੁੱਧ, ਚੀਨੀ, ਘਿਓ, ਦਹੀਂ, ਮਠਿਆਈ, ਗੰਗਾਜਲ, ਕੁੰਮਕਮ, ਚਾਵਲ, ਕਪੂਰ ਜਾਂ ਕਣਕ ਅਤੇ ਹਲਦੀ ਰੱਖਣਾ ਵੀ ਸ਼ੁਭ ਹੁੰਦਾ ਹੈ।
. ਥਾਲੀ ’ਚ ਗਾਂ ਦੇ ਗੋਬਰ ਤੋਂ ਬਣੀ ਗੌਰ ਅਤੇ ਸਿੱਕੇ ਰੱਖਣਾ ਵੀ ਸੁਹਾਗਣਾਂ ਲਈ ਸ਼ੁੱਭ ਮੰਨਿਆ ਜਾਂਦਾ ਹੈ।
. ਇਸ ਤੋਂ ਇਲਾਵਾ ਥਾਲੀ ’ਚ ਜਲ ਦਾ ਕਲਸ਼, ਗੋਰੀ ਮਾਂ ਦੀ ਮੂਰਤੀ ਲਈ ਪੀਲੀ ਮਿੱਟੀ, ਲਕੜੀ ਦਾ ਆਸਣ, ਅਠਾਵਰੀ (ਅੱਠ ਪੁਰੀ ਅਤੇ ਅੱਠ ਪੂੜੀਆਂ) ਵੀ ਰੱਖਣਾ ਨਾ ਭੁੱਲੋ।
. ਪੂਜਾ ਤੋਂ ਬਾਅਦ ਪੰਡਿਤ ਜੀ ਨੂੰ ਦੇਣ ਲਈ ਦੱਖਣ ਜਾਂ ਦਾਨ ਲਈ ਵਸਤੂਆਂ ਵੀ ਹੋਣੀਆਂ ਚਾਹੀਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ
ਪੜ੍ਹੋ ਇਹ ਵੀ ਖ਼ਬਰ - karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ
ਕਰਵਾਚੌਥ ਮੌਕੇ ਥਾਲੀ ਘੁਮਾਉਂਦੇ ਸਮੇਂ ਗਾਓ ਇਹ ਗੀਤ
ਸ਼ਾਮ ਦੇ ਸਮੇਂ ਕਰਵਾ ਚੌਥ ਮੌਕੇ ਕੱਥਾ ਸੁਣਨ ਤੋਂ ਬਾਅਦ ਸੁਹਾਗਣਾਂ ਇਕ ਇਕੱਠ ’ਚ ਬੈਠ ਕੇ ਆਪਣੀ ਥਾਲੀ ਨੂੰ ਘੁਮਾਉਂਦੀਆਂ ਹਨ। ਥਾਲੀ ਘੁਮਾਉਂਦੇ ਹੋਏ ਉਹ ਇਹ ਗੀਤ ਗਾਉਂਦੀਆਂ ਹਨ....
“ਕਰਵੜਾ ਨੀ ਕਰਵੜਾ…ਲੈ ਨੀ ਭੈਣੇ ਕਰਵੜਾ,
ਲੈ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ,
ਲੈ ਇੱਛਾਵੰਤੀ ਕਰਵੜਾ, ਲੈ ਭਾਈਆਂ ਦੀ ਭੈਣੇ ਕਰਵੜਾ,
ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀਂ ਨਾ,
ਸੁੱਤੇ ਨੂੰ ਜਗਾਈਂ ਨਾ, ਰੁੱਸੇ ਨੂੰ ਮਾਨਈਂ ਨਾ,
ਪਾਟੜਾ ਸੀਵੀਂ ਨਾ……
ਕਰਵੜਾ ਵਟਾਇਆ, ਜਿਵੰਦਾ ਝੋਲੀ ਪਾਇਆ ”
ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਕਰਵਾਚੌਥ ਵਰਤ ਦੀ ਪੂਜਾ ਤੇ ਕਥਾ ਪੜ੍ਹਨ ਦਾ ਸ਼ੁਭ ਮਹੂਰਤ
ਮਾਨਤਾ ਹੈ ਕਿ ਇਸ ਦਿਨ ਜੀਵ ਹੱਤਿਆ ਕਰਨ ਨਾਲ ਪਤੀ ਦੇ ਜੀਵਨ ਉੱਤੇ ਸੰਕਟ ਆਉਂਦੇ ਹਨ। ਇਸ ਲਈ ਇਸ ਦਿਨ ਕਿਸੇ ਵੀ ਤਰ੍ਹਾਂ ਦੀ ਹਿੰਸਾਤਮਕ ਗਤੀਵਿਧੀ ਨਹੀਂ ਕਰਨੀ ਚਾਹੀਦੀ ਹੈ। ਕਹਿੰਦੇ ਹਨ ਕਿ ਕਰਵਾ ਚੌਥ ਹਿੱਸੇ ਦੇ ਦਿਨ ਚੰਦਰਮਾਂ ਨੂੰ ਅਰਘ ਦੇ ਕੇ ਵਰਤ ਤੋੜਨਾ ਚਾਹੀਦਾ ਹੈ। ਇਸਦੇ ਇਲਾਵਾ ਅਜਿਹੀ ਮਾਨਤਾ ਹੈ ਕਿ ਸ਼ਾਮ ਦੇ ਵਕਤ ਵੀ ਵਰਤ ਟੁੱਟਣ ਤੋਂ ਬਾਅਦ ਅਨਾਜ ਨਹੀਂ ਖਾਣਾ ਚਾਹੀਦਾ ਹੈ। ਮਾਨਤਾ ਹੈ ਵਰਤ ਨਿਯਮ ਦਾ ਪਾਲਣ ਕਰਨ ਵਾਲੀ ਬ੍ਰਹਮਚਾਰੀ ਜਨਾਨੀਆਂ ਨੂੰ ਹਮੇਸ਼ਾ ਸੌਭਾਗਿਅਵਤੀ ਹੋਣ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਪੰਜਾਬ ਪੁਲਸ ਵੱਲੋਂ ਸਾਂਝੀ ਸਰਚ ਮੁਹਿੰਮ ਦੌਰਾਨ ਹਲਵਾਈ ਤੇ ਦੁੱਧ ਦੀਆਂ ਡੇਅਰੀਆਂ 'ਤੇ ਛਾਪੇਮਾਰੀ
NEXT STORY