ਮਜੀਠਾ (ਪ੍ਰਿਥੀਪਾਲ) : ਮਜੀਠਾ ਵਿਖੇ ਚੱਲ ਰਹੇ ਖਾਦੀ ਗਰਾਮ ਉਦਯੋਗ ਦੇ ਸਕੱਤਰ ਵਲੋਂ ਖਾਦੀ ਅਤੇ ਪੇਂਡੂ ਇੰਡਸਟਰੀ ਕਮਿਸ਼ਨ ਦੇ ਅਧਿਕਾਰੀਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੀ ਲਾਸ਼ ਕੋਲੋ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਾਣ ਨਾਥ ਦੇ ਪੁੱਤਰ ਨੇ ਦੱਸਿਆ ਕਿ ਮੇਰੇ ਪਿਤਾ ਮਜੀਠਾ ਖਾਦੀ ਗਰਾਮ ਉਦਯੋਗ ਮੰਡਲ ਮਜੀਠਾ ਦੇ ਸਕੱਤਰ ਸਨ। ਉਨ੍ਹਾਂ ਨੇ ਅੱਜ ਸਵੇਰੇ ਦੁਕਾਨ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਨੋਟ ਅਨੁਸਾਰ ਉਹ ਖਾਦੀ ਗਰਾਮ ਉਦਯੋਗ ਦੀ ਇਕਾਈ ਖਾਦੀ ਅਤੇ ਪੇਂਡੂ ਇੰਡਸਟਰੀ ਕਮਿਸ਼ਨ ਦੇ ਮੈਂਬਰ ਸਨ, ਜਿਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਪਾਸੋਂ ਕਮਿਸ਼ਨ ਦੇ ਮਾਧਿਅਮ ਰਾਹੀਂ ਕਰੀਬ 40 ਲੱਖ ਰੁਪਏ ਦਾ ਕਰਜ਼ਾ ਪੰਜਾਬ ਨੈਸ਼ਨਲ ਬੈਂਕ ਦੀ ਤਿਲਕ ਨਗਰ ਅੰਮ੍ਰਿਤਸਰ ਸ਼ਾਖਾ ਪਾਸੋਂ ਪ੍ਰਾਪਤ ਕਰਕੇ ਰਮਦਾਸ, ਅਜਨਾਲਾ, ਪਠਾਨਕੋਟ, ਦੀਨਾਨਗਰ ਅਤੇ ਜੁਗਿਆਲ ਥੀਨਡੈਮ ਵਿਖੇ ਬ੍ਰਾਂਚਾ ਵਿਚ ਖਾਦੀ ਗਰਾਮ ਉਪਯੋਗ ਵਲੋਂ ਸਮਾਨ ਵੇਚਣ ਲਈ ਦਿੱਤਾ ਗਿਆ ਤੇ ਬ੍ਰਾਂਚਾਂ ਵਾਲਿਆਂ ਨੇ ਆਪਣਾ ਸਮਾਨ ਵੇਚ ਕੇ ਰਾਸ਼ੀ ਜਮ੍ਹਾ ਨਹੀਂ ਕਰਵਾਈ, ਜਿਸ 'ਤੇ ਬੈਂਕ ਦਾ ਸਾਰਾ ਕਰਜ਼ਾ ਪ੍ਰਾਣ ਨਾਥ ਦੇ ਸਿਰ ਆ ਗਿਆ। ਦੂਸਰੇ ਪਾਸੇ ਜਿਹੜਾ ਕਮਿਸ਼ਨ ਕਰਜ਼ਾ ਦਿਵਾਉਣ ਵਿਚ ਜਾਮਨ ਸੀ ਨੇ ਅਤੇ ਬੈਕ ਸ਼ਾਖਾ ਮੈਨੇਜਰ ਨੇ ਪ੍ਰਾਣ ਨਾਥ 'ਤੇ ਕਰਜ਼ਾ ਵਾਪਸ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪ੍ਰਾਣ ਨਾਥ ਖਾਦੀ ਗਰਾਮ ਉਦਯੋਗ ਦਾ ਮੁਲਾਜ਼ਮ ਹੋਣ ਕਰਕੇ ਉਹ ਤਨਖਾਹ ਲੈਂਦਾ ਸੀ ਪਰ ਉਸ ਦੀ ਕਰੀਬ ਇਕ ਸਾਲ ਤੋਂ ਤਨਖਾਹ 'ਤੇ ਵੀ ਰੋਕ ਲੱਗੀ ਸੀ, ਜਿਸ ਕਾਰਨ ਪ੍ਰਾਣ ਨਾਥ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਸਨ। ਉਸ ਨੇ ਦੱਸਿਆ ਕਿ ਮੇਰੇ ਪਿਤਾ ਵਲੋਂ ਲਿਖੇ ਖੁਦਕੁਸ਼ੀ ਨੋਟ ਅਨੁਸਾਰ ਕਮਿਸ਼ਨ ਵਲੋਂ ਸਾਲਾਨਾ ਆਡਿਟ ਕਰਨ ਵਾਲੀਆਂ ਟੀਮਾਂ ਨੇ ਵੀ ਉਨ੍ਹਾਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਉਸ ਪਾਸੋਂ ਕਰੀਬ 16 ਲੱਖ ਰੁਪਏ ਦੀ ਰਾਸ਼ੀ ਸਾਰਾ ਮਾਮਲਾ ਰਫਾ ਦਫਾ ਕਰਨ ਲਈ ਬਟੋਰ ਲਏ ਪਰ ਮਾਮਲਾ ਜਿਉਂ ਦਾ ਤਿਉਂ ਹੀ ਰਿਹਾ ਅਤੇ ਉਸ ਦੇ ਸਿਰ ਬੈਂਕ ਦਾ ਵਿਆਜ਼ ਵੀ ਵੱਧਦਾ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਾਣ ਨਾਥ ਦਾ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਸੀ। ਖੁਦਕੁਸ਼ੀ ਨੋਟ ਮੁਤਾਬਕ ਪਾਠਨਕੋਟ ਬ੍ਰਾਂਚ ਦੇ ਮੈਨੇਜਰ ਬਲਦੇਵ ਰਾਜ ਜਿਸ ਕੋਲ ਪਠਾਨਕੋਟ ਦੀ ਬ੍ਰਾਂਚ ਸੀ ਉਸ ਵਲੋਂ ਦਿੱਤਾ ਹੋਇਆ ਸਮਾਨ ਵੇਚ ਕੇ ਖੁਰਦ-ਬੁਰਦ ਕਰ ਦਿੱਤਾ ਅਤੇ ਬ੍ਰਾਂਚ ਵੀ ਬੰਦ ਕਰ ਦਿੱਤੀ, ਜਿਸ ਦਾ ਕਿਰਾਇਆ ਕਮਿਸ਼ਨ ਨੂੰ ਪੈ ਰਿਹਾ ਸੀ ਕਮਿਸ਼ਨ ਵਾਲੇ ਪ੍ਰਾਣ ਨਾਥ ਨੂੰ ਤੰਗ ਕਰ ਰਹੇ ਸਨ ਕਿ ਜਾਂ ਤਾਂ ਉਸ ਬ੍ਰਾਂਚ ਦੇ ਪੈਸੇ ਦੇਵੇ ਨਹੀ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਉਹ ਮਾਨਸਿਕ ਤੌਰ ਤੇ ਭਾਰੀ ਤਨਾਅ ਦਾ ਸ਼ਿਕਾਰ ਹੋ ਗਿਆ ਅਤੇ ਆਖਰ ਵਿਚ ਉਸ ਨੇ ਦੁਕਾਨ 'ਚ ਜਾ ਕੇ ਜ਼ਹਿਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰ ਲਈ। ਪਰਿਵਾਕ ਮੈਂਬਰਾਂ ਵਲੋਂ ਕਾਫੀ ਦੇਰ ਤੱਕ ਘਰ ਵਾਪਸ ਨਾਂ ਆਉਣ 'ਤੇ ਦੁਕਾਨ 'ਤੇ ਜਾਕੇ ਦੇਖਿਆ ਤਾਂ ਪ੍ਰਾਣ ਨਾਥ ਮ੍ਰਿਤਕ ਹਾਲਤ ਵਿਚ ਪਿਆ ਸੀ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਮਜੀਠਾ ਦੇ ਐੱਸ. ਐੱਚ. ਓ ਮੋਹਿਤ ਕੁਮਾਰ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਕੇ ਲਾਸ਼, ਖੁਦਕੁਸ਼ੀ ਨੋਟ ਅਤੇ ਕਮਿਸ਼ਨ ਦਾ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈੇ ਭੇਜ ਦਿੱਤਾ ਗਿਆ।
ਸਹੁਰੇ ਘਰ ਰਹਿੰਦੇ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY