ਜਲੰਧਰ/ਆਸਾਮ— ਦੁਨੀਆ ਭਰ ਵਿੱਚ ਕੁਦਰਤੀ ਆਫਤਾਂ, ਗਰੀਬੀ ਨਾਲ ਜੂਝ ਰਹੇ ਲੋਕਾਂ ਲਈ ਮਸੀਹਾ ਬਣ ਕੇ ਬਹੁੜਨ ਵਾਲੀ ਸਮਾਜ ਭਲਾਈ ਸੰਸਥਾ 'ਖਾਲਸਾ ਏਡ' ਦੀ ਟੀਮ ਨੇ ਆਸਾਮ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਖਾਲਸਾ ਦੀ ਟੀਮ ਪਿਛਲੇ ਚਾਰ ਦਿਨਾਂ ਤੋਂ ਆਸਾਮ ਵਿਖੇ ਪਹੁੰਚੀ ਹੋਈ ਹੈ। ਇਥੇ ਟੀਮ ਵੱਲੋਂ ਕਿਸ਼ਤੀਆਂ 'ਚ ਸਵਾਰ ਹੋ ਕੇ ਤ੍ਰਿਪੁਰਾ ਅਤੇ ਆਸਾਮ 'ਚ ਹੜ੍ਹ ਆਉਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਦੱਸਣਯੋਗ ਹੈ ਕਿ ਤ੍ਰਿਪੁਰਾ ਦੇ ਊਨਾ ਕੋਟੀ ਜ਼ਿਲਾ ਅਤੇ ਆਸਾਮ ਦੇ ਇਲਾਕੇ ਕ੍ਰੀਮ ਗੰਜ 'ਚ ਹੜ੍ਹਾਂ ਦੀ ਮਾਰ ਝਲ ਰਹੇ ਹੁਣ ਤੱਕ ਲੋਕਾਂ ਦੀ ਮਦਦ ਲਈ ਕੋਈ ਵੀ ਸੰਸਥਾ ਅੱਗੇ ਨਹੀਂ ਆਈ ਸੀ। 'ਖਾਲਸਾ ਏਡ' ਟੀਮ ਨੇ ਇਥੇ ਪਹੁੰਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਣ ਦੇ ਨਾਲ-ਨਾਲ ਪੀਣ ਵਾਲਾ ਵੰਡ ਕੇ ਲੋਕਾਂ ਦੀ ਮਦਦ ਕੀਤੀ।

ਕੀ ਹੈ 'ਖਾਲਸਾ ਏਡ'
ਸਾਲ 1999 ਤੋਂ ਇੰਗਲੈਂਡ 'ਚ ਹੋਂਦ 'ਚ ਆਈ ਸਮਾਜ ਸੇਵੀ ਸੰਸਥਾ 'ਖਾਲਸਾ ਏਡ' ਕੁਦਰਤੀ ਆਫਤਾਂ ਨਾਲ ਜੂਝ ਰਹੇ ਪੀੜਤਾਂ ਦੀ ਮਦਦ ਲਈ ਮਸੀਹਾ ਬਣ ਕੇ ਉੱਭਰਦੀ ਆਈ ਹੈ। 'ਖਾਲਸਾ ਏਡ' ਦੇ ਸੇਵਾਦਾਰ ਬਿਨਾ ਕਿਸੇ ਭੇਦਭਾਵ ਤੋਂ ਜ਼ਰੂਰਤਮੰਦਾਂ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਅਤੇ ਕੁਦਰਤੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੀ ਸੇਵਾ ਕਰਦੇ ਹਨ।

ਪਿਛਲੇ ਕੁਝ ਸਾਲਾਂ ਵਿਚ 'ਖਾਲਸਾ ਏਡ' ਦੇ ਸੇਵਾਦਾਰਾਂ ਨੇ ਕੁਦਰਤੀ ਆਫਤਾਂ ਦੀ ਮਾਰ ਹੇਠ ਆਏ ਭਾਰਤ, ਗਰੀਸ ਸ਼ਰਨਾਰਥੀ ਕੈਂਪਾਂ, ਇੰਗਲੈਂਡ ਹੜ੍ਹਾਂ, ਯਮਨ ਜੰਗ, ਨੇਪਾਲ ਭੂਚਾਲ ਤ੍ਰਾਸਦੀ, ਸੂਡਾਨ, ਲਿਬਨਾਨ ਸਮੇਤ ਕਈ ਦੇਸ਼ਾਂ 'ਚ ਲੋੜਵੰਦਾਂ ਨੂੰ ਮਦਦ ਪਹੁੰਚਾ ਕੇ ਮਾਨਵਤਾ ਦੀ ਸੇਵਾ ਕਰਨ ਦੀ ਵੱਖਰੀ ਮਿਸਾਲ ਪੈਦਾ ਕੀਤੀ ਹੈ।
'ਆਪ' ਵਿਧਾਇਕ 'ਤੇ ਹੋਏ ਹਮਲੇ 'ਚ 5 ਖਿਲਾਫ ਮਾਮਲਾ ਦਰਜ
NEXT STORY