ਤਰਨਤਾਰਨ, (ਰਾਜੂ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਇੰਚਾਰਜ ਅਨੂਪ ਸਿੰਘ ਚੁਤਾਲਾ, ਲਖਵਿੰਦਰ ਸਿੰਘ ਪਲਾਸੌਰ ਤੇ ਜਗੀਰ ਸਿੰਘ ਚੁਤਾਲਾ ਦੀ ਅਗਵਾਈ 'ਚ ਪਿੰਡ ਪਲਾਸੌਰ, ਵਲੀਪੁਰ, ਡਾਲੇਕੇ, ਮਾਣੋਚਾਹਲ ਆਦਿ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰ ਕੇ ਬੋਹੜੀ ਚੌਕ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ੋਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਪ੍ਰੈੱਸ ਸਕੱਤਰ ਨਿਰਵੈਲ ਡਾਲੇਕੇ ਤੇ ਸਤਨਾਮ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਦੇਸ਼ੀ ਕੰਪਨੀਆਂ ਅੱਗੇ ਗੋਡੇ ਟੇਕ ਕੇ ਖੇਤੀ ਮੰਡੀ ਨੂੰ ਤੋੜਨ ਜਾ ਰਹੀ ਹੈ। ਵਿਸ਼ਵ ਬੈਂਕ ਦੇ ਦਬਾਅ ਹੇਠ ਹਿੰਦੁਸਤਾਨ ਦੀ ਖੇਤੀ 'ਚ ਪ੍ਰਵਾਸੀ ਕੰਪਨੀਆਂ ਨੂੰ ਵੱਡੇ-ਵੱਡੇ ਫਰਮ ਬਣਾ ਕੇ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦੇ ਭੁੱਲ ਕੇ ਕਿਸਾਨਾਂ ਦੀਆਂ ਮੋਟਰਾਂ 'ਤੇ ਮੀਟਰ ਲਾ ਕੇ ਬਿੱਲ ਉਗਰਾਉਣ ਦੀ ਤਿਆਰੀ ਕਰੀ ਬੈਠੀ। ਜਥੇਬੰਦੀ ਵੱਲੋਂ ਪਿੰਡਾਂ 'ਚ ਮਾਰਚ ਕਰ ਕੇ ਲੋਕਾਂ ਨੂੰ ਲਾਮਬੰਦ ਕਰਦਿਆਂ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਤੇ ਪੰਜਾਬ ਸਰਕਾਰ ਵੀ ਚੋਣ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ, ਮੋਟਰਾਂ 'ਤੇ ਮੀਟਰ ਲਾਉਣਾ ਬੰਦ ਕਰੇ ਤੇ ਕਾਲਾ ਕਾਨੂੰਨ ਰੱਦ ਕੀਤਾ ਜਾਵੇ। ਜੇਕਰ ਸਰਕਾਰ ਨੇ ਇਨ੍ਹਾਂ ਗੱਲਾਂ 'ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਮੇਜ ਸਿੰਘ ਰੂੜੇਆਸਲ, ਅਮਰੀਕ ਸਿੰਘ ਜੰਡੋਕੇ, ਹਰਜਿੰਦਰ ਜੱਟਾ, ਮੰਗਲ ਸਿੰਘ ਨੰਦਪੁਰ, ਸਕੱਤਰ ਸਿੰਘ, ਪ੍ਰੇਮ ਸਿੰਘ ਕਦਗਿੱਲ, ਜਗੀਰ ਸਿੰਘ, ਗੁਲਜ਼ਾਰ ਸਿੰਘ ਮਾਣੋਚਾਹਲ, ਪ੍ਰਤਾਪ ਸਿੰਘ ਵਾਂ, ਅਜੈਬ ਸਿੰਘ ਡਾਲੇਕੇ ਤੇ ਰਣਧੀਰ ਸਿੰਘ ਆਦਿ ਆਗੂ ਹਾਜ਼ਰ ਸਨ।
ਕੈਪਟਨ ਵਲੋਂ ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਨੂੰ ਹਰੀ ਝੰਡੀ
NEXT STORY