ਤਲਵੰਡੀ ਭਾਈ (ਗੁਲਾਟੀ) - ਅੱਜ ਰੇਲਵੇ ਸਟੇਸ਼ਨ 'ਤੇ ਮਾਲ ਦੀ ਢੋਆ-ਢੁਆਈ ਨੂੰ ਲੈ ਕੇ ਲੇਬਰ ਨੇ ਠੇਕੇਦਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਬਾਹਰਲੀ ਲੇਬਰ ਤੋਂ ਕੰਮ ਕਰਵਾਉਣ ਦੇ ਦੋਸ਼ ਲਗਾਏ ਗਏ। ਇਸ ਤਨਾਅ ਪੂਰਨ ਸਥਿਤੀ ਦੇਖਦੇ ਰੇਲਵੇ ਸਟੇਸ਼ਨ 'ਤੇ ਪੁਲਸ ਫੋਰਸ ਬਲਾਉਣੀ ਪਈ।
ਇਸ ਮੌਕੇ ਯੂਨਿਟਡ ਫੂਡ ਐਂਡ ਐਗਰੀਕਲਚਰ ਵਰਕਰਜ਼ ਆਰਗੇਨਾਈਜੇਸ਼ਨ ਦੇ ਆਗੂ ਡਾ: ਪਰਮਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਪਲੇਟੀ ਦਾ ਐਗਰੀਮੈਂਟ ਸਾਡੀ ਆਰਗੇਨਾਈਜੇਸ਼ਨ ਨਾਲ ਠੇਕੇਦਾਰ ਲਖਵਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। 9 ਮਈ 2017 ਤੋਂ ਬਾਅਦ ਹੁਣ ਤੱਕ ਜਿੰਨੀ ਰੇਲਵੇ ਪਲੇਟੀ ਤੋਂ ਸਪੈਸ਼ਲ ਭਰੀ ਉਹ ਸਾਡੀ ਲੇਬਰ ਵੱਲੋਂ ਭਰੀਆ ਗਈਆਂ ਹਨ। ਅੱਜ ਅਚਾਨਕ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਇਨ੍ਹਾਂ ਵੱਲੋਂ ਬਾਹਰਲੀ ਲੇਬਰ ਮੰਗਵਾ ਕੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਸਾਡੀ ਲੇਬਰ ਵਿਹਲੀ ਬੈਠੀ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਨੇ ਲੇਬਰ ਨਾਲ ਹੋ ਰਹੇ ਧੱਕੇ ਨੂੰ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੰਮ ਹੀ ਲੇਬਰ ਨੇ ਕਰਨਾ ਹੈ, ਤਾਂ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਕੰਮ ਸਾਨੂੰ ਦਿੱਤਾ ਜਾਵੇ। ਇਸ ਮੌਕੇ ਡਾ:ਪਰਮਜੀਤ ਸਿੰਘ ਤੋਂ ਇਲਾਵਾਂ ਰਾਜੂ ਯਾਦਵ, ਕੇਵਲ ਸਿੰਘ, ਹਰਭਗਵਾਨ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਲੇਬਰ ਵਰਕਰ ਹਾਜ਼ਰ ਸਨ। ਇਸ ਮੌਕੇ ਠੇਕੇਦਾਰ ਲਖਵਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਰਕਾਰੀ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ।
ਸਰਕਾਰੀ ਡਾਕਟਰ ਤੇ ਸੰਸਦ ਮੈਂਬਰ ਆਹਮੋ-ਸਾਹਮਣੇ
NEXT STORY