ਮਲੋਟ (ਜੁਨੇਜਾ) - ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ. ਪੀ. ਮਲੋਟ ਦਵਿੰਦਰ ਸਿੰਘ ਬਰਾੜ ਅਤੇ ਏ. ਐੱਸ. ਪੀ. ਮਲੋਟ ਦੀਪਕ ਪਾਰਿਕ ਆਈ. ਪੀ. ਐੱਸ. ਦੀ ਅਗਵਾਈ ਵਿਚ ਚਲਾਈ ਨਸ਼ਾ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਸਿਟੀ ਮਲੋਟ ਦੀ ਪੁਲਸ ਨੇ ਇਕ ਨਾਕਾਬੰਦੀ ਤਹਿਤ ਕਾਰਵਾਈ ਦੌਰਾਨ ਕਾਰ 'ਤੇ ਸਵਾਰ ਇਕ ਮਰਦ ਅਤੇ ਔਰਤ ਨੂੰ ਭਾਰੀ ਮਾਤਰਾ ਵਿਚ ਭੁੱਕੀ ਸਮੇਤ ਕਾਬੂ ਕੀਤਾ।
ਸਿਟੀ ਮਲੋਟ ਦੀ ਇੰਚਾਰਜ ਸਬ-ਇੰੰਸਪੈਕਟਰ ਮਾਯਾ ਦੇਵੀ ਦੀ ਅਗਵਾਈ 'ਚ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦਾਨੇਵਾਲਾ ਤੋਂ ਅਬੁਲਖੁਰਾਣਾ ਵੱਲ ਹਾਈਵੇ 'ਤੇ ਕੱਸੀ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕ ਕੇ ਪੁੱਛਗਿੱਛ ਕੀਤੀ। ਕਾਰ ਵਿਚ ਸਵਾਰ ਆਦਮੀ ਦੀ ਸ਼ਨਾਖਤ ਅਨੀਸ਼ ਪੁੱਤਰ ਅਬਦੁਲ ਮਜੀਦ ਵਾਸੀ ਫਿਰੋਜ਼ਪੁਰ ਝਿਰਕਾਂ ਜ਼ਿਲਾ ਨੂੰਹ ਮੇਵਾਤ ਹਰਿਆਣਾ ਅਤੇ ਔਰਤ ਦੀ ਪਛਾਣ ਰੀਨਾ ਪੁੱਤਰੀ ਸ਼ਿਗਾਰਾ ਸਿੰਘ ਵਾਸੀ ਪਾਪੜਾ ਗੋਪਾਲ ਗੰਜ ਜ਼ਿਲਾ ਭਰਤਪੁਰ ਰਾਜਸਥਾਨ ਵਜੋਂ ਹੋਈ।
ਪੁਲਸ ਨੇ ਕਾਰ ਦੀ ਤਲਾਸ਼ੀ ਦੌਰਾਨ 10 ਕਿਲੋ ਭੁੱਕੀ ਬਰਾਮਦ ਕੀਤੀ ਤੇ ਉਕਤ ਦੋਵਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।
ਟੋਏ ਕਾਰਨ 2 ਧਿਰਾਂ 'ਚ ਹੋਇਆ ਖੂਨੀ ਟਕਰਾਅ
NEXT STORY