ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਕਾਂਗਰਸੀ ਆਗੂ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਫ਼ੀ ਚਰਚਾ ’ਚ ਹੈ। ਪਰ ਇਸ ਤੋਂ ਪਹਿਲਾਂ ਹੀ ਬਿਸ਼ਨੋਈ ਦਾ ਨੈੱਟਵਰਕ 5 ਸੂਬਿਆਂ ’ਚ ਫੈਲਿਆ ਹੋਇਆ ਹੈ ਅਤੇ ਇਸ ਦੇ ਗੈਂਗ ’ਚ 700 ਤੋਂ ਵੱਧ ਸਰਗਰਮ ਮੈਂਬਰ ਹਨ। ਨੀਰਜ ਬਵਾਨੀਆ ਨਾਲ ਗੈਂਗਵਾਰ ਕਾਰਨ ਲਾਰੈਂਸ ਬਿਸ਼ਨੋਈ ਨੇ ਕਾਲਾ ਜਠੇੜੀ ਗੈਂਗ ਨਾਲ ਹੱਥ ਮਿਲਾਇਆ ਸੀ। ਮੌਜੂਦਾ ਸਮੇਂ ਉਹ ਜੇਲ ’ਚ ਬੰਦ ਹੈ। ਨੀਰਜ ਅਤੇ ਉਸ ਦੇ ਸਹਿਯੋਗੀ ਗੈਂਗ ਦੀ ਦਹਿਸ਼ਤ ਨਾਲ ਹੀ ਲਾਰੈਂਸ ਨੇ ਕਾਲਾ ਜਠੇੜੀ ਨਾਲ ਹੱਥ ਮਿਲਾਇਆ। ਹੁਣ ਤੱਕ ਦੋਵੇਂ ਗੈਂਗ ਦਰਮਿਆਨ ਗੈਂਗਵਾਰ ’ਚ ਕਰੀਬ 40 ਤੋਂ ਵੱਧ ਕਤਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨੂੰ ਮਿਲ ਵੰਡਾਇਆ ਦੁੱਖ
ਪੁਲਸ ਵੱਲੋਂ ਗੈਂਗਸਟਰਾਂ ਦਾ ਲਗਾਤਰ ਐਨਕਾਊਂਟਰ ਕਰਨ ਤੋਂ ਬਾਅਦ 4 ਗੈਂਗਾਂ ਨੇ ਇਕੱਠੇ ਹੱਥ ਮਿਲਾ ਲਿਆ ਸੀ, ਜਿਸ ਤੋਂ ਬਾਅਦ ਸਾਰਿਆਂ ਨੇ ਆਪਣੇ ਸੂਬੇ ਵੰਡੇ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਮੌਜੂਦਾ ਸਮੇਂ ’ਚ ਗੋਗੀ ਦੇ ਕਤਲ ਤੋਂ ਬਾਅਦ ਬਾਕਸਰ, ਬਿਸ਼ਨੋਈ ਦਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ 700 ਤੋਂ ਵੱਧ ਸਰਗਰਮ ਗੈਂਗਸਟਰ ਹਨ ਅਤੇ ਕਰੀਬ 30 ਤੋਂ ਵੱਧ ਪੇਸ਼ੇਵਰ ਸ਼ੂਟਰ ਵੀ ਇਸ ’ਚ ਸ਼ਾਮਲ ਹਨ। ਲਾਰੈਂਸ ਬਿਸ਼ੋਈ ਅਜਿਹਾ ਗੈਂਗਸਟਰ ਹੈ, ਜਿਸ ’ਤੇ ਦੋਸ਼ ਹੈ ਕਿ ਉਹ ਖੁਦ ਜੇਲ੍ਹ ’ਚ ਬੈਠਾ ਰਹਿੰਦਾ ਹੈ ਅਤੇ ਉਸ ਦੇ ਸਾਥੀ ਬਾਹਰ ਰਹਿ ਕੇ ਟਾਰਗੇਟ ਕਿਲਿੰਗ ਕਰਦੇ ਹਨ।
ਵਿਦੇਸ਼ਾਂ ’ਚ ਕਿੱਥੇ-ਕਿੱਥੇ ਹੈ ਲਾਰੈਂਸ ਬਿਸ਼ਨੋਈ ਦਾ ਨੈੱਟਵਰਕ
ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਡਰੱਗਜ਼ ਸਮੱਗਲਰ ਅਮਨਦੀਪ ਮੁਲਤਾਨੀ ਨਾਲ ਲਾਰੈਂਸ ਬਿਸਨੋਈ ਦਾ ਸੰਬੰਧ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਮੁਲਤਾਨੀ ਮੈਕਸੀਕਨ ਡਰੱਗ ਕਾਰਟੇਲਸ ਨਾਲ ਵੀ ਇਸ ਦਾ ਨਾਂ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਯੂ. ਕੇ. ਵਿਚ ਰਹਿਣ ਵਾਲੇ ਮੌਂਟੀ ਨਾਲ ਵੀ ਬਿਸ਼ਨੋਈ ਦਾ ਅਪਰਾਧਿਕ ਰਿਸ਼ਤਾ ਦੱਸਿਆ ਜਾ ਰਿਹਾ ਹੈ। ਥਾਈਲੈਂਡ ’ਚ ਡਰੱਗਜ਼ ਮਾਫ਼ੀਆ ਟੋਨੀ ਅਤੇ ਚਿੰਗ ਯੂ ਨਾਲ ਬਿਸ਼ਨੋਈ ਦੇ ਸੰਬੰਧ ਦੱਸੇ ਜਾ ਰਹੇ ਹਨ। ਜਿਵੇ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਅਤੇ ਬਿਸ਼ਨੋਈ ਦਾ ਨਾਂ ਲੈ ਕੇ ਉਸ ਨੇ ਕਤਲ ਦੀ ਜ਼ਿੰਮੇਵਾਰੀ ਚੁੱਕੀ ਸੀ। ਇਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਕੈਨੇਡਾ ਆਧਾਰਿਤ ਗੋਲਡੀ ਬਰਾੜ ਨਾਲ ਵੀ ਬਿਸ਼ਨੋਈ ਦੀ ਦੋਸਤੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ
ਤਿੰਨ ਸ਼ਾਤਰ ਗੈਂਗਸਟਰ, ਜੋ ਸਿਰਫ਼ ਪੁਲਸ ਦੀਆਂ ਫਾਈਲਾਂ ਵਿਚ ਹੀ ਹਨ ਮੌਜੂਦ
1.ਵਿਜੇ ਸਿੰਘ ਉਰਫ਼ ਪਹਿਲਵਾਨ : ਬਸੰਤ ਕੁੰਜ ਨਾਰਥ ਥਾਣੇ ਵਿਚ ਇਸ ਐਲਾਨੇ ਬਦਮਾਸ਼ ’ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਜਾਣਕਾਰੀ ਮੁਤਾਬਕ ਇਹ ਗੈਂਗਸਟਰ ਮਰਡਰ ਕੇਸ ਵਿਚ 2011 ਵਿਚ ਪੈਰੋਲ ਲੈ ਕੇ ਜੇਲ੍ਹ 'ਚੋਂ ਬਾਹਰ ਆਇਆ ਅਤੇ ਫ਼ਰਾਰ ਹੋ ਗਿਆ। ਇਸ ’ਤੇ ਪਹਿਲਾਂ ਹੀ ਇਸ ਗੈਂਗਸਟਰ ਕਤਲ ਦੀ ਕੋਸ਼ਿਸ਼ ਅਤੇ ਕਬਜ਼ਾ ਕਰਨ ਸਮੇਤ 24 ਕੇਸ ਦਰਜ ਹਨ । ਇਹ 2011 ਵਿਚ ਬਸੰਤ ਕੁੰਜ ਨਾਰਥ ਦੇ ਕਿਡਨੈਪਿੰਗ ਤੋਂ ਬਾਅਦ ਮਰਡਰ ਅਤੇ 2019 ਵਿਚ ਕਿਸ਼ਨਗੜ੍ਹ ਦੇ ਰੰਗਦਾਰੀ ਦੇ ਇਕ ਮਾਮਲੇ ਵਿਚ ਲੋੜੀਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ਫ਼ਿਲਹਾਲ ਇਹ ਅੰਡਰ ਗਰਾਊਂਡ ਅਤੇ ਸਾਈਲੈਂਟ ਹੈ।
2.ਵਿਕਾਸਗੁਲੀਆ ਉਰਫ ਲਗਰਪੁਰੀਆ : ਹਰਿਆਣਾ ਦੇ ਝੱਜਰ ਦਾ ਵਿਕਾਸ 1.10 ਲੱਖ ਦਾ ਇਨਾਮੀ ਹੈ। ਰਾਮ ਲਾਲ ਅਨੰਦ ਕਾਲਜ ਵਿਚ ਪੜ੍ਹਨ ਦੌਰਾਨ ਇਹ ਨਜਫ਼ਗੜ੍ਹ ਇਲਾਕੇ ਦੇ ਇਕ ਅਖਾੜੇ ਵਿਚ ਜਾਣ ਲੱਗਾ, ਜਿੱਥੇ ਗੈਂਗਸਟਰ ਧੀਰਪਾਲ ਉਰਫ ਕਾਨਾ ਦੇ ਸੰਪਰਕ ਵਿਚ ਆਇਆ। ਕਾਨਾ ਦੀ ਗੈਂਗਸਟਰ ਮਨਜੀਤ ਮਹਾਲ ਨਾਲ ਗੈਂਗਵਾਰ ਹੋਈ ਤਾਂ ਕਾਨਾ ਅਤੇ ਲਗਰਪੁਰੀਆ ਨੇ ਗੈਂਗ ਬਣਾ ਲਿਆ। ਮਰਡਰ ਰੰਗਦਾਰੀ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੇ 14 ਕੇਸ ਦਰਜ ਹਨ। ਮਕੋਕਾ ਵਿਚ 2015 ਤੋਂ ਉਹ ਲੋੜੀਂਦਾ ਹੈ ਅਤੇ ਸਾਈਲੈਂਟ ਦੱਸਿਆ ਜਾਂਦਾ ਹੈ।
3. ਸਮੁੰਦਰ ਖੱਤਰੀ ਉਰਫ ਸੁਰੇਸ਼ : ਨਰੇਲਾ ਦੇ ਮਾਮੂਰਪੁਰ ਦੇ ਰਹਿਣ ਵਾਲੇ ਸਮੁੰਦਰ ਦੀ ਕਈ ਵਾਰਦਾਤਾਂ ਵਿਚ ਭਾਲ ਹੈ, ਇਸ ਦੇ ਨਰੇਲਾ ਅਤੇ ਸੋਨੀਪਤ ਵਿਚ ਕਤਲ ਸਮੇਤ ਅਨੇਕਾਂ ਕੇਸ ਦਰਜ ਹਨ। ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ 2015 ’ਚ ਦਿੱਲੀ ਪੁਲਸ ਅਤੇ ਹਰਿਆਣਾ ਦੇ ਕਾਂਸਟੇਬਲ ਦੇ ਕਤਲ ਵਿਚ ਇਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ’ਤੇ ਤਿੰਨ ਲੱਖ ਦਾ ਇਨਾਮ ਹੈ। ਪੁਲਸ ਦਾ ਕਹਿਣਾ ਹੈ ਕਿ ਫ਼ਿਲਹਾਲ ਇਹ ਅੰਡਰਗਰਾਉਂਡ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਹਿਮ ਖ਼ਬਰ : 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ
NEXT STORY