ਸਾਦਿਕ (ਦੀਪਕ) : ਇਥੋਂ ਦੇ ਪਿੰਡ ਡੋਡਾ 'ਚ ਇਕ ਵਿਅਕਤੀ ਨਾਲ ਅਣਪਛਾਤਿਆਂ ਵਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਛਪਾਲ ਸਿੰਘ ਵਾਸੀ ਚੱਕਸਹੂ ਆਪਣੇ ਕੰਮ ਪਿੰਡ ਡੋਡ ਆਇਆ ਹੋਇਆ ਸੀ। ਉਸੇ ਸਮੇਂ ਇਕ ਸਵਿਫਟ ਕਾਰ ਸੜਕ 'ਤੇ ਆ ਕੇ ਰੁਕੀ। ਕਾਰ ਵਿਚ ਇਕ ਆਦਮੀ ਅਤੇ ਤਿੰਨ ਔਰਤਾਂ ਸਵਾਰ ਸਨ। ਉਨ੍ਹਾਂ ਵਿਚੋਂ ਇਕ ਔਰਤ ਨੇ ਰਛਪਾਲ ਸਿੰੰਘ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਚਾਚਾ ਜੀ ਕੀ ਹਾਲ ਹੈ। ਰਛਪਾਲ ਸਿੰਘ ਨੇ ਕਾਰ ਸਵਾਰ ਔਰਤ ਨੂੰ ਕਿਹਾ ਮੈਂ ਤਹਾਨੂੰ ਪਛਾਣਿਆ ਨਹੀਂ।
ਔਰਤ ਨੇ ਕਿਹਾ ਮੈਂ ਫਲਾਣੇ ਦੀ ਕੁੜੀ ਹਾਂ, ਮੈਨੂੰ ਅਸ਼ੀਰਵਾਦ ਦਿਓ। ਉਸ ਨੇ ਆਪਣੇ ਨਾਲ ਕਾਰ ਸਵਾਰ ਔਰਤਾਂ ਨੂੰ ਕਿਹਾ ਕਿ ਬੇਟਾ ਤੁਸੀਂ ਵੀ ਮਾਮਾ ਜੀ ਦਾ ਅਸ਼ੀਰਵਾਦ ਲੈ ਲਵੋ। ਰਛਪਾਲ ਸਿੰਘ ਨੇ ਕਾਰ ਵਿਚ ਬੈਠੀਆਂ ਔਰਤਾਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਵਿਚੋਂ ਇਕ ਔਰਤ ਨੇ ਪੀਣ ਲਈ ਪਾਣੀ ਮੰਗਿਆ। ਰਛਪਾਲ ਸਿੰਘ ਸਾਹਮਣੇ ਵਾਲੀ ਦੁਕਾਨ ਤੋਂ ਪਾਣੀ ਲੈਣ ਚਲਾ ਗਿਆ। ਪਾਣੀ ਭਰਦੇ ਸਮੇਂ ਉਸ ਦੀ ਨਜ਼ਰ ਆਪਣੇ ਹੱਥ ਵਿਚ ਪਾਏ 4 ਤੋਲੇ ਸੋਨੇ ਦੇ ਕੜੇ 'ਤੇ ਪਈ ਤਾਂ ਹੱਥ 'ਚੋਂ ਕੜਾ ਗਾਇਬ ਸੀ। ਉੁਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕਾਰ ਸਵਾਰ ਛੂੰ ਮੰਤਰ ਹੋ ਚੁੱਕੇ ਸਨ।
ਹਾਦਸਿਆਂ ਪੱਖੋਂ ਪਟਿਆਲਾ-ਸਰਹਿੰਦ ਰੋਡ ਸਭ ਤੋਂ ਵੱਧ ਖਤਰਨਾਕ
NEXT STORY