ਲੁਧਿਆਣਾ (ਜ.ਬ.)-ਕ੍ਰਾਈਮ ਪ੍ਰਿਵੈਂਸ਼ਨ ਸੋਸਾਇਟੀ ਦੇ ਗਵਰਨਰ ਸੁਖਵਿੰਦਰ ਸਿੰਘ ਢੱਟ ਵੱਲੋਂ ਆਪਣੀ ਧੀ ਦਾ ਵਿਆਹ ਸਾਦੇ ਢੰਗ ਨਾਲ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰ ਮਰਿਯਾਦਾ ਨਾਲ ਰਚਾਇਆ ਗਿਆ, ਇਸ ਦੌਰਾਨ ਰਾਸ਼ਟਰਪਤੀ ਐਵਾਰਡੀ ਵਰਿੰਦਰ ਸਿੰਘ ਬਰਾਡ਼, ਐੱਸ.ਐੱਸ.ਪੀ. ਪੁਲਸ ਜ਼ਿਲਾ ਦਿਹਾਤੀ ਸੁਭਾਗੀ ਜੋਡ਼ੀ ਨੂੰ ਆਸ਼ੀਰਵਾਦ ਦੇਣ ਪੁੱਜੇ ਅਤੇ ਕਿਹਾ ਕਿ ਪੁਰਾਤਨ ਸੱਭਿਆਚਾਰ ਨੂੰ ਉਜਾਗਰ ਕਰਨ ਲਈ ਸਾਦੇ ਵਿਆਹ ਸਮੇਂ ਦੀ ਮੁੱਖ ਲੋਡ਼ ਬਣ ਗਏ ਹਨ। ਇਹ ਮਨੁੱਖ ਨੂੰ ਕਰਜ਼ਾ ਮੁਕਤੀ, ਨਸ਼ਾਖੋਰੀ ਤੋਂ ਬਚਾਉਂਦੇ ਹਨ, ਉੱਥੇ ਆਪਸੀ ਰਿਸ਼ਤਿਆਂ ਨੂੰ ਪਰਪੱਕ ਕਰਦੇ ਹਨ। ਇਸ ਸਮੇਂ ਉਨ੍ਹਾਂ ਨਾਲ ਐਡਵੋਕੇਟ ਰਾਜਿੰਦਰ ਸਿੰਘ ਢੱਟ, ਗੁਰਨਾਮ ਸਿੰਘ ਤਲਵੰਡੀ, ਬਲਜਿੰਦਰ ਸਿੰਘ ਪੱਪਾ, ਨਿਰਵੈਲ ਸਿੰਘ, ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ ਢੱਟ, ਮੇਜਰ ਸਿੰਘ ਦੇਤਵਾਲ, ਕਮਲਜੀਤ ਸਿੰਘ, ਸੰਜੀਵ ਢੰਡ ਆਦਿ ਹਾਜ਼ਰ ਸਨ, ਨੇ ਵੀ ਸਾਦੇ ਵਿਆਹਾਂ ਨੂੰ ਤਰਜੀਹ ਦੇਣ ਦੀ ਪ੍ਰੋਡ਼ਤਾ ਕੀਤੀ।
ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੂਸ਼ੀ ’ਚ ਸਜਾਈਆਂ ਪ੍ਰਭਾਤ ਫੇਰੀਆਂ
NEXT STORY