ਲੁਧਿਆਣਾ (ਸਿਆਲ) : ਲੁਧਿਆਣਾ ਜੇਲ 'ਚੋਂ 2 ਹਵਾਲਾਤੀਆਂ ਦੇ ਫਰਾਰ ਹੋਣ ਦੀ ਖਬਰ ਪ੍ਰਾਪਤ ਹੋਈ ਹੈ, ਜਿਸ ਕਾਰਨ ਪੁਲਸ 'ਚ ਹੜਕੰਪ ਮਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਜਦੋਂ ਬੈਰਕਾਂ ਦੀ ਗਿਣਤੀ ਹੋਈ ਤਾਂ ਉਕਤ ਹਵਾਲਾਤੀ ਕਿਤੇ ਨਜ਼ਰ ਨਹੀਂ ਆਈ, ਜਿਸ ਤੋਂ ਬਾਅਦ ਸਵੇਰੇ ਪੁਲਸ ਨੇ ਉਨ੍ਹਾਂ ਦੇ ਫਰਾਰ ਹੋਣ ਦੀ ਸੂਚਨਾ ਦਿੱਤੀ। ਫਰਾਰ ਹੋਏ ਦੋਹਾਂ ਹਵਾਲਾਤੀਆਂ ਦੀ ਪਛਾਣ ਜਸਬੀਰ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਹਰਵਿੰਦਰ ਸਿੰਘ, ਸਕੇ ਭਰਾਵਾਂ ਦੇ ਤੌਰ 'ਤੇ ਕੀਤੀ ਗਈ ਹੈ।
ਜਸਬੀਰ ਸਿੰਘ 'ਤੇ ਧਾਰਾ 457, 380 ਅਤੇ 411 ਆਈ. ਪੀ. ਸੀ. ਤਹਿਤ ਥਾਣਾ ਸਦਰ, ਖੰਨਾ 'ਚ ਮਾਮਲਾ ਦਰਜ ਹੈ, ਜਦੋਂ ਕਿ ਹਰਵਿੰਦਰ ਸਿੰਘ 21, 22 ਅਤੇ 61 ਐੱਨ. ਡੀ. ਪੀ. ਸੀ. ਤਹਿਤ ਮਾਮਲਾ ਦਰਜ ਹੈ। ਦੋਵੇਂ ਭਰਾ ਰਤਨਪਾਲੋ ਥਾਣਾ ਅਮਲੋਹ, ਜ਼ਿਲਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਫਿਲਹਾਲ ਪੁਲਸ ਵਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ।
Pics : ਕਾਨਸ 'ਚ ਸ਼ਿਰਕਤ ਕਰਨ ਲਈ ਇਕੱਲੀ ਰਵਾਨਾ ਹੋਈ ਸੋਨਮ ਕਪੂਰ
NEXT STORY