ਲੁਧਿਆਣਾ, (ਰਾਜ)- ਕੋਰੋਨਾ ਵੈਕਸੀਨ ਸ਼ੁਰੂ ਹੋਣ ਦੌਰਾਨ ਅਤੇ ਹੋਰ ਅਧਿਕਾਰੀਆਂ ਨਾਲ ਸ਼ਾਮਲ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਅਮਰਜੀਤ ਕੌਰ ਕੋਰੋਨਾ ਪਾਜ਼ੇਟਿਵ ਹੋ ਗਈ। ਐਤਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਥੇ ਦੱਸਣ ਦੇਈਏ ਕਿ ਸ਼ਨੀਵਾਰ ਨੂੰ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਹੋਈ ਸੀ। ਇਸ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ, ਡੀ. ਸੀ. ਵਰਿੰਦਰ ਸ਼ਰਮਾ, ਸੀ. ਪੀ. ਰਾਕੇਸ਼ ਅਗਰਵਾਲ ਸਮੇਤ ਕਈ ਅਧਿਕਾਰੀ ਮੌਜੂਦ ਸਨ। ਉਥੇ ਬਾਅਦ ਦੁਪਹਿਰ ਪ੍ਰਿੰਸੀਪਲ ਸੈਕਟਰੀ ਹੈਲਥ ਵੀ ਸਿਵਲ ਹਸਪਤਾਲ ਵਿਚ ਆਏ ਸੀ। ਇਸ ਦੌਰਾਨ ਐੱਸ. ਐੱਮ. ਓ. ਉਨ੍ਹਾਂ ਨਾਲ ਸਨ।
ਜ਼ਿਲ੍ਹੇ ਵਿਚ ਪਹਿਲੇ ਦਿਨ 214 ਲੋਕਾਂ ਜਿਨ੍ਹਾਂ ਵਿਚ ਡਾਕਟਰ ਅਤੇ ਸਿਹਤ ਕਰਮਚਾਰੀ ਸ਼ਾਮਲ ਸਨ, ਨੂੰ ਵੈਕਸੀਨ ਦਾ ਇੰਜੈਕਸ਼ਨ ਲੱਗਾ। ਆਨਲਾਈਨ ਪੋਰਟਲ ਨਾ ਲੱਗਣ ਨਾਲ ਵੈਕਸੀਨ ਦਾ ਕੰਮ ਕਾਫੀ ਦੇਰ ਰੁਕਿਆ ਰਿਹਾ। ਬਾਅਦ ਵਿਚ ਆਫਲਾਈਨ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆ ਨੂੰ ਵੈਕਸੀਨ ਲਗਾਈ ਗਈ ਹੈ, ਉਨ੍ਹਾਂ ਵਿਚ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਸਾਈਡ ਇਫੈਕਟ ਦੀ ਸ਼ਿਕਾਇਤ ਨਹੀਂ ਕੀਤੀ ਅਤੇ ਇਸ ਤਰ੍ਹਾਂ ਡਾਕਟਰ ਜਿਨ੍ਹਾਂ ਵਿਚ ਸਰਜਨ ਸ਼ਾਮਲ ਸਨ, ਵੈਕਸੀਨ ਲਗਵਾਉਣ ਤੋਂ ਬਾਅਦ ਸਰਜਰੀ ਕਰਨ ਲੱਗ ਗਏ, ਜਦਕਿ ਜੋ ਡਾਕਟਰ ਫਿਜੀਸ਼ੀਅਨ ਸਨ, ਉਹ ਰੋਜ਼ਮਰ੍ਹਾ ਦੀ ਤਰ੍ਹਾਂ ਆਪਣੇ ਮਰੀਜ਼ ਦੇਖਦੇ ਰਹੇ।
ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਪਹਿਲੇ ਦਿਨ ਪੰਜਾਬ ਵਿਚ 1319 ਲੋਕਾਂ ਨੂੰ ਵੈਕਸੀਨ ਲਾਈ ਗਈ ਹੈ, ਕਿਸੇ ਵੀ ਜ਼ਿਲੇ ਤੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ। ਸਭ ਤੋਂ ਜ਼ਿਆਦਾ ਵੈਕਸੀਨ ਲੁਧਿਆਣਾ ਵਿਚ 214 ਲੋਕਾਂ ਨੂੰ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੈਕਸੀਨ ਦਾ ਇੰਜੈਕਸ਼ਨ ਲਗਾਉਣ ਲਈ ਸੈਸ਼ਨ ਸਾਈਟਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ। ਫਿਲਹਾਲ ਇਕ ਸਾਈਟ ’ਤੇ ਰੋਜ਼ 100 ਵੈਕਸੀਨ ਦੇ ਇੰਜੈਕਸ਼ਨ ਲਾਉਣ ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਹੈ।
ਆਨਲਾਈਨ ਪੋਰਟਲ ਚੱਲਣ ’ਚ ਆ ਰਹੀ ਸਮੱਸਿਆ
ਸੂਬੇ ’ਚ ਵੈਕਸੀਨੇਸ਼ਨ ਦੇ ਕੰਮ ਵਿਚ ਆਨਲਾਈਨ ਪੋਰਟਲ ਚੱਲਣ ਵਿਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਸ਼ਾਮ ਤੱਕ ਪੋਰਟਲ ਚਲਾਉਣ ਦਾ ਕੰਮ ਸੰਚਾਰੂ ਰੂਪ ’ਚ ਨਹੀਂ ਚੱਲ ਸਕਿਆ। ਐਤਵਾਰ ਛੁੱਟੀ ਹੋਣ ਕਾਰਨ ਅੱਜ ਵੈਕਸੀਨ ਨਹੀਂ ਲਗਾਈ ਜਾਣੀ ਸੀ। ਇਸ ਲਈ ਸਾਰਾ ਧਿਆਨ ਆਨਲਾਈਨ ਪੋਰਟਲ ਨੂੰ ਚਲਾਉਣ ਵਿਚ ਲੱਗਾ ਰਿਹਾ ਪਰ ਕਈ ਤਕਨੀਕੀ ਖਾਮੀਆਂ ਕਾਰਨ ਹੁਣ ਇਹ ਠੀਕ ਨਹੀਂ ਹੋ ਸਕਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਨਲਾਈਨ ਪੋਰਟਲ ਚਲਾਉਣ ਵਿਚ ਸਮੱਸਿਆ ਆ ਰਹੀ ਹੈ। ਉਮੀਦ ਹੈ ਇਸ ਵਿਚ ਆ ਰਹੀ ਸਮੱਸਿਆ ਕੱਲ ਤੱਕ ਦੂਰ ਕਰ ਲਈ ਜਾਵੇਗੀ। ਜੇਕਰ ਫਿਰ ਵੀ ਇਸ ਨਾਲ ਸਬੰਧਤ ਪ੍ਰੇਸ਼ਾਨੀਆਂ ਬਰਕਰਾਰ ਰਹੀਆਂ ਤਾਂ ਵੈਕਸੀਨ ਲਗਾਉਣ ਦਾ ਕੰਮ ਆਫਲਾਈਨ ਸ਼ੁਰੂ ਕਰ ਦਿੱਤਾ ਜਾਵੇਗਾ।
44 ਹੋਏ ਡਿਸਚਾਰਜ, 43 ਨਵੇਂ ਮਰੀਜ਼, 2 ਦੀ ਮੌਤ
ਜ਼ਿਲੇ ਦੇ ਹਸਪਤਾਲਾਂ ਵਿਚ ਅੱਜ 44 ਮਰੀਜ਼ਾਂ ਨੂੰ ਠੀਕ ਹੋਣ ਦੇ ਉਪਰੰਤ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ, ਜਦਕਿ ਜ਼ਿਲੇ ਨਾਲ ਸਬੰਧਤ 33 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਨਾਲ ਸਬੰਧਤ 33 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਦੇ ਹਸਪਤਾਲਾਂ ਵਿਚ 43 ਪਾਜ਼ੇਟਿਵ ਮਰੀਜ਼ ਆਏ, ਜਿਨ੍ਹਾਂ ਵਿਚ 33 ਜ਼ਿਲੇ ਦੇ ਰਹਿਣ ਵਾਲੇ ਸਨ। 10 ਮਰੀਜ਼ ਦੂਜੇ ਸ਼ਹਿਰਾਂ ਅਤੇ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 2 ਮਰੀਜ਼ਾਂ ਦੀ ਅੱਜ ਮੌਤ ਹੋ ਹੋਈ। ਉਨ੍ਹਾਂ ਵਿਚ ਇਕ ਸਥਾਨਕ ਬਸੰਤ ਵਿਹਾਰ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਮਰੀਜ਼ ਸੀ, ਜੋ ਦੀਪ ਹਸਪਤਾਲ ਵਿਚ ਦਾਖਲ ਸੀ, ਜਦਕਿ ਦੂਜਾ ਮਰੀਜ਼ ਮਾਨਸਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 25,298 ਹੋ ਗਈ ਹੈ। ਇਨ੍ਹਾਂ ਵਿਚੋਂ 981 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ ਬਾਹਰੀ ਮਰੀਜ਼ਾਂ ਵਿਚ 3826 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 467 ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ 24030 ਕੋਰੋਨਾ ਵਾਇਰਸ ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ਵਿਚ 287 ਐਕਟਿਵ ਮਰੀਜ਼ ਰਹਿ ਗਏ ਹਨ।
19 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ, 38 ਨੂੰ ਕੁੁਆਰੰਟਾਈਨ ’ਚ ਭੇਜਿਆ
ਸਿਹਤ ਵਿਭਾਗ ਵੱਲੋਂ ਅੱਜ ਕੱਲ ਸਾਹਮਣੇ ਆਏ 26 ਪਾਜ਼ੇਟਿਵ ਮਰੀਜ਼ਾਂ ’ਚੋਂ 19 ਨੂੰ ਹੋਮ ਆਈਸੋਲੇਸ਼ਨ ਵਿਚ ਭੇਜ ਦਿੱਤਾ ਹੈ, ਜਦਕਿ 38 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਹੋਮ ਆਈਸੋਲੇਸ਼ਨ ਵਿਚ 208 ਪਾਜ਼ੇਟਿਵ ਮਰੀਜ਼ ਰਹਿ ਰਹੇ ਹਨ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਕਿੰਨਿਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ, ਇਹ ਗਿਣਤੀ ਕੱਲ ਤੱਕ ਸਾਹਮਣੇ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਮ ਕੁਆਰੰਟਾਈਨ ਵਿਚ 802 ਮਰੀਜ਼ ਰਹਿ ਰਹੇ ਹਨ।
2198 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲੇ ਵਿਚ ਅੱਜ 2198 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚ 1682 ਸੈਂਪਲ ਸਿਹਤ ਵਿਭਾਗ ਵੱਲੋਂ, ਜਦਕਿ 516 ਸੈਂਪਲ ਨਿੱਜੀ ਹਸਪਤਾਲ ਅਤੇ ਲੈਬਸ ਵੱਲੋਂ ਲਏ ਗਏ। 1889 ਸੈਂਪਲਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ।
3 ਮਰੀਜ਼ਾਂ ਦੀ ਹਾਲਤ ਗੰਭੀਰ
ਜ਼ਿਲੇ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ’ਚੋਂ 3 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 2 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ ਇਕ ਮਰੀਜ਼ ਬਾਹਰੀ ਜ਼ਿਲੇ ਆਦਿ ਨਾਲ ਸਬੰਧਤ ਹੈ।
ਨੋਟਾਂ ਵਾਲੇ ਬਾਬੇ ਗੁਰਮੇਲ ਸਿੰਘ ਤੇ ਕਮੇਟੀ ਮੈਂਬਰਾਂ ’ਤੇ ਹੋਇਆ 420 ਦਾ ਮਾਮਲਾ ਦਰਜ
NEXT STORY