ਚੰਡੀਗੜ੍ਹ : ਇੱਥੇ ਸੈਕਟਰ-38 ਸਥਿਤ ਡੱਡੂਮਾਜਰਾ 'ਚ ਸ਼ਰਾਬ ਦੇ ਨਸ਼ੇ 'ਚ ਵੱਡੇ ਭਰਾ ਵੱਲੋਂ ਆਪਣੇ ਸਕੇ ਭਰਾਵਾਂ ਅਤੇ ਮਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਹਮਲੇ 'ਚ ਗੰਭੀਰ ਜ਼ਖਮੀ ਹੋਏ ਭਰਾਵਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਪੀ. ਜੀ. ਆਈ. 'ਚ ਦਾਖ਼ਲ ਛੋਟੇ ਭਰਾ ਰਾਹੁਲ ਦੀ ਮੌਤ ਹੋ ਗਈ ਹੈ। ਮ੍ਰਿਤਕ ਰਾਹੁਲ ਦੀ ਉਮਰ 28 ਸਾਲਾਂ ਦੀ ਸੀ।
ਆਪਣੇ ਦੋਹਾਂ ਭਰਾਵਾਂ ਅਤੇ ਮਾਂ ਨੂੰ ਚਾਕੂ ਨਾਲ ਜ਼ਖਮੀ ਕਰਨ ਵਾਲੇ ਦੋਸ਼ੀ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਇਸ ਕੇਸ 'ਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਨਸ਼ੇ ਦੀ ਹਾਲਤ 'ਚ ਦੋਸ਼ੀ ਅਜੇ ਨੇ ਆਪਣੇ ਸਕੇ ਭਰਾਵਾਂ ਅਤੇ ਮਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਹਾਂ ਭਰਾਵਾਂ ਨੂੰ ਜੀ. ਐੱਮ. ਸੀ.-ਐੱਚ.-16 ਤੋਂ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਰਾਹੁਲ ਨੇ ਦਮ ਤੋੜ ਦਿੱਤਾ।
ਸੱਭਿਆਚਾਰਕ ਪ੍ਰੋਗਰਾਮ 'ਚ ਪੁੱਜੇ ਟ੍ਰਾਈਸਿਟੀ ਦੇ ਹਜ਼ਾਰਾਂ ਲੋਕ
NEXT STORY