ਅਮਲੋਹ (ਜਗਦੇਵ) : ਅਮਲੋਹ ਦੇ ਪਿੰਡ ਸਾਲਾਨਾ ਦੁੱਲਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚ ਭੋਗ ਸਮਾਗਮ ਉਪਰੰਤ ਗੋਲੀ ਚੱਲ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਚੀਕ-ਚਿਹਾੜਾ ਪੈ ਗਿਆ ਅਤੇ ਉੱਥੇ ਮੌਜੂਦ ਸਭ ਲੋਕਾਂ ਦਾ ਦਿਲ ਕੰਬ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਦੌਰਾਨ ਭਾਵੁਕ ਕਰਦਾ ਮਾਮਲਾ ਆਇਆ ਸਾਹਮਣੇ, ਪੁੱਤ ਬਣੇ ਕਪੁੱਤ, ਡੁੱਬਣ ਲਈ ਛੱਡੀ ਮਾਂ (ਵੀਡੀਓ)
ਜਾਣਕਾਰੀ ਮੁਤਾਬਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਭੋਗ ਸਮਾਗਮ ਜਦੋਂ ਖ਼ਤਮ ਹੋਇਆ ਤਾਂ ਗੋਲੀ ਚੱਲ ਗਈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀ ਕਾਲੋਨੀ 'ਚ ਮਚ ਗਈ ਹਫੜਾ-ਦਫੜੀ, 2 ਜਵਾਨ ਮੁੰਡਿਆਂ ਦੀ ਅਚਾਨਕ ਹੋ ਗਈ ਮੌਤ
ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਐਕਸ਼ਨ ’ਚ ਟਰਾਂਸਪੋਰਟ ਮੰਤਰੀ , ਸਰਕਾਰੀ ਬੱਸਾਂ ’ਚੋਂ ਡੀਜ਼ਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਰੰਗੇ ਹੱਥੀਂ ਫੜਿਆ
NEXT STORY