ਚੰਡੀਗੜ੍ਹ (ਸੁਸ਼ੀਲ) - ਸੈਕਟਰ-38 ਸਥਿਤ ਕੋਠੀ ਦਾ ਸੈਕਿੰਡ ਫਲੋਰ ਵੇਚਣ ਕਾਰਨ ਨਾਰਾਜ਼ ਨੌਜਵਾਨ ਨੇ ਸੈਕਟਰ-24 ਸਥਿਤ ਆਪਣੇ ਦਫਤਰ 'ਚ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਨੌਜਵਾਨ ਨੇ ਅੱਗ ਲਗਾਉਣ ਦੀ ਵਾਰਦਾਤ ਨੂੰ ਅੰਜਾਮ ਆਪਣੀ ਮਾਂ ਤੇ ਕਜ਼ਨ ਦੇ ਸਾਹਮਣੇ ਦਿੱਤਾ। ਦਫਤਰ 'ਚ ਮੌਜੂਦ ਕਰਮਚਾਰੀਆਂ ਨੇ ਅੱਗ ਬੁਝਾਈ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅੱਗ ਨਾਲ ਝੁਲਸੇ ਵਿਅਕਤੀ ਨੂੰ ਪੀ. ਜੀ. ਆਈ. 'ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਸੈਕਟਰ-38 ਵਾਸੀ ਸਾਹਿਲ ਅੱਗ ਨਾਲ ਕਰੀਬ 90 ਫੀਸਦੀ ਝੁਲਸ ਚੁੱਕਾ ਹੈ। ਸਾਹਿਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਹਿਲ ਦੀ ਪਤਨੀ ਸ਼ਰੂਤੀ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੈਕਟਰ-38 ਸਥਿਤ ਉਨ੍ਹਾਂ ਦੀ ਕੋਠੀ ਦੀ ਸੈਕਿੰਡ ਫਲੋਰ ਵੇਚਣ ਦੀ ਗੱਲ ਕਾਰਨ ਪਤੀ ਸਾਹਿਲ ਅਤੇ ਸੱਸ ਊਸ਼ਾ ਦੇ ਨਾਲ ਝਗੜਾ ਚੱਲ ਰਿਹਾ ਸੀ। ਸੈਕਟਰ-24 ਚੌਕੀ ਪੁਲਸ ਅੱਗ ਨਾਲ ਝੁਲਸੇ ਸਾਹਿਲ ਦੇ ਬਿਆਨ ਦਰਜ ਕਰਨ ਦਾ ਯਤਨ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸਾਹਿਲ ਦੇ ਪਿਤਾ ਦੀ ਮੌਤ ਦੇ ਬਾਅਦ ਸੈਕਟਰ-38 ਸਥਿਤ ਉਨ੍ਹਾਂ ਦੀ ਕੋਠੀ ਦੇ 2 ਫਲੋਰਾਂ 'ਤੇ ਉਸਦੀ ਮਾਂ ਊਸ਼ਾ ਰਹਿ ਰਹੀ ਸੀ, ਜਦੋਂਕਿ ਕੋਠੀ ਦੀ ਤੀਜੀ ਫਲੋਰ 'ਤੇ ਉਹ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ। ਕੁਝ ਦਿਨਾਂ ਤੋਂ ਉਸਦੀ ਮਾਂ ਊਸ਼ਾ ਕੋਠੀ ਦੀ ਸੈਕਿੰਡ ਫਲੋਰ ਵੇਚਣਾ ਚਾਹੁੰਦੀ ਸੀ ਪਰ ਸਾਹਿਲ ਆਪਣੀ ਮਾਂ ਨਾਲ ਕੋਠੀ ਵੇਚਣ ਕਾਰਨ ਕਾਫੀ ਨਾਰਾਜ਼ ਸੀ। ਸਾਹਿਲ ਦਾ ਕਹਿਣਾ ਸੀ ਕਿ ਇਹ ਕੋਠੀ ਉਸਦੇ ਪਿਤਾ ਨੇ ਬੜੇ ਪਿਆਰ ਨਾਲ ਆਪਣੇ ਪਰਿਵਾਰ ਲਈ ਬਣਵਾਈ ਸੀ। ਇਹ ਕੋਠੀ ਉਸਦੇ ਪਿਤਾ ਦੇ ਪਿਆਰ ਦੀ ਨਿਸ਼ਾਨੀ ਹੈ। ਆਪਣੀ ਮਾਂ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਹੀ ਉਹ ਆਪਣੀ ਮਾਂ ਨੂੰ ਖੁਦ ਨੂੰ ਅੱਗ ਲਾ ਕੇ ਜਾਨੋਂ ਮਾਰ ਦੇਣ ਦੀ ਗੱਲ ਕਹਿ ਚੁੱਕਾ ਸੀ।
ਸਾਹਿਲ ਮੰਗਲਵਾਰ ਦੁਪਹਿਰ ਆਪਣੇ ਸੈਕਟਰ-24 ਸਥਿਤ ਦਫਤਰ 'ਚ ਬੈਠਾ ਹੋਇਆ ਸੀ। ਉਸਦੀ ਆਪਣੀ ਮਾਂ ਨਾਲ ਫੋਨ 'ਤੇ ਫਿਰ ਤੋਂ ਬਹਿਸ ਹੋਈ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਆਪਣੇ ਦਫਤਰ 'ਚ ਹੀ ਖੁਦ ਨੂੰ ਅੱਗ ਲਗਾ ਰਿਹਾ ਹੈ। ਇਹ ਸੁਣਦੇ ਹੀ ਉਸਦੀ ਮਾਂ ਉਸਦੇ ਕਜ਼ਨ ਵਿਸ਼ਾਲ ਨੂੰ ਨਾਲ ਲੈ ਕੇ ਸਾਹਿਲ ਕੋਲ ਆ ਗਈ, ਇਥੇ ਆਉਂਦੇ ਹੀ ਦੋਵਾਂ ਵਿਚਕਾਰ ਕੈਬਿਨ 'ਚ ਹੀ ਝਗੜਾ ਹੋਇਆ। ਸਾਹਿਲ ਨੇ ਦਫਤਰ 'ਚ ਪਈ ਤੇਲ ਦੀ ਕੈਨੀ 'ਚੋਂ ਖੁਦ 'ਤੇ ਤੇਲ ਪਾਇਆ ਅਤੇ ਅੱਗ ਲਗਾ ਲਈ। ਸਾਹਿਲ ਅੱਗ ਲਾਉਣ ਦੇ ਬਾਅਦ ਕੈਬਿਨ 'ਚੋਂ ਬਾਹਰ ਵੱਲ ਭੱਜਿਆ ਤੇ ਬਾਹਰ ਸ਼ੋਅਰੂਮ ਦੇ ਬਰਾਂਡੇ 'ਚ ਡਿਗ ਪਿਆ। ਇਹ ਵੇਖ ਦਫਤਰ ਦੇ ਕਰਮਚਾਰੀਆਂ, ਸਾਹਿਲ ਦੀ ਮਾਂ ਅਤੇ ਉਸਦੇ ਕਜ਼ਨ ਨੇ ਅੱਗ ਬੁਝਾਉਣ ਲਈ ਉਸ 'ਤੇ ਪਾਣੀ ਪਾਇਆ ਅਤੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੰਦੇ ਹੋਏ ਪੁਲਸ ਦੀ ਮਦਦ ਨਾਲ ਤੁਰੰਤ ਉਸਨੂੰ ਪੀ. ਜੀ. ਆਈ. ਪਹੁੰਚਾਇਆ। ਸੈਕਟਰ-24 ਚੌਕੀ ਪੁਲਸ ਨੇ ਪੀ. ਜੀ. ਆਈ. ਪਹੁੰਚ ਕੇ ਸਾਹਿਲ ਦੇ ਬਿਆਨ ਦਰਜ ਕਰਨ ਦਾ ਯਤਨ ਕੀਤਾ ਪਰ ਉਹ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਸੈਕਟਰ-24 ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
7 ਨੌਜਵਾਨਾਂ 'ਤੇ ਦਰਜ ਕੀਤਾ ਸੀ ਕਤਲ ਦੀ ਕੋਸ਼ਿਸ਼ ਦਾ ਕੇਸ
NEXT STORY