ਅੰਮ੍ਰਿਤਸਰ, (ਜ. ਬ.)- ਪਿੰਡ ਟਰਪਈ ਵਿਚ ਆਪਸੀ ਅਣਬਣ ਕਾਰਨ ਭੇਤਭਰੀ ਹਾਲਤ 'ਚ ਇਕ ਵਿਆਹੁਤਾ ਦੀ ਮੌਤ ਹੋ ਗਈ। ਸਹੁਰਿਆਂ ਵੱਲੋਂ ਲੜਕੀ ਦੇ ਪੇਕੇ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੜਕੀ ਦੇ ਵਾਰਸਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਮਜੀਠਾ ਦੀ ਪੁਲਸ ਵੱਲੋਂ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ 'ਚ ਸਰਬਜੀਤ ਕੌਰ ਵਾਸੀ ਤੁੰਗਪਾਈ ਬਟਾਲਾ ਰੋਡ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਰਾਜਵਿੰਦਰ ਕੌਰ ਦਾ ਵਿਆਹ ਨਵੰਬਰ 2007 ਨੂੰ ਟਰਪਈ ਵਾਸੀ ਗੁਰਲਾਲ ਸਿੰਘ ਨਾਲ ਹੋਇਆ ਸੀ। 4 ਮਾਰਚ 2008 ਨੂੰ ਇਨ੍ਹਾਂ ਆਪਣੀ ਮੈਰਿਜ ਰਜਿਸਟਰਡ ਕਰਵਾਈ ਅਤੇ 10 ਅਕਤੂਬਰ 2008 ਨੂੰ ਦੋਵੇਂ ਆਸਟ੍ਰੇਲੀਆ ਚਲੇ ਗਏ। ਆਸਟ੍ਰੇਲੀਆ ਜਾ ਕੇ ਵੀ ਦੋਵੇਂ ਆਪਸ ਵਿਚ ਝਗੜਦੇ ਰਹੇ, 1 ਨਵੰਬਰ 2015 ਨੂੰ ਰਾਜਵਿੰਦਰ ਕੌਰ ਭਾਰਤ ਵਾਪਸ ਆ ਗਈ, 13 ਸਤੰਬਰ 2017 ਨੂੰ ਗੁਰਲਾਲ ਵੀ ਵਾਪਸ ਆ ਗਿਆ। 2 ਅਕਤੂਬਰ ਨੂੰ ਗੁਰਲਾਲ ਨੇ ਫੋਨ ਕਰ ਕੇ ਰਾਜਵਿੰਦਰ ਦੀ ਤਬੀਅਤ ਖ਼ਰਾਬ ਹੋਣ ਬਾਰੇ ਦੱਸਿਆ। ਉਸ ਦਾ ਪਰਿਵਾਰ ਪੁੱਜਾ ਤਾਂ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁਕੀ ਸੀ ਤੇ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਹੀ ਸਹੁਰੇ ਪਰਿਵਾਰ ਵੱਲੋਂ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਾਅਦ 'ਚ ਪਤਾ ਲੱਗਾ ਕਿ ਗੁਰਲਾਲ ਸਿੰਘ ਨੇ ਆਸਟ੍ਰੇਲੀਆ 'ਚ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਇਆ ਹੋਇਆ ਹੈ।
ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਗੁਰਲਾਲ ਸਿੰਘ, ਸਹੁਰੇ ਕਰਨੈਲ ਸਿੰਘ, ਸੱਸ ਕੁਲਵੰਤ ਕੌਰ, ਜੇਠ ਗੁਰਦੇਵ ਸਿੰਘ, ਜੇਠਾਣੀ ਕਰਮਜੀਤ ਕੌਰ ਵਾਸੀ ਟਰਪਈ ਦੇ ਖਿਲਾਫ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ 'ਚ ਹੋਮਗਾਰਡ ਜਵਾਨ ਦੀ ਮੌਤ, ਸਾਥੀ ਫੱਟੜ -ਡਿਊਟੀ ਖਤਮ ਕਰ ਕੇ ਘਰ ਵਾਪਸ ਜਾ ਰਹੇ ਹੋਮ ਗਾਰਡ ਦੇ ਇਕ ਜਵਾਨ ਦੀ ਸੜਕ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਹਿਤਾ ਚੌਕ ਨੇੜੇ ਵਾਪਰੇ ਇਸ ਹਾਦਸੇ 'ਚ ਮਾਰੇ ਗਏ ਹੋਮਗਾਰਡ ਦੇ ਜਵਾਨ ਗੁਲਜ਼ਾਰ ਸਿੰਘ ਦੇ ਭਰਾ ਨਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਥਾਣਾ ਮਹਿਤਾ ਦੀ ਪੁਲਸ ਅਣਪਛਾਤੇ ਵਾਹਨ ਚਾਲਕ ਦੀ ਭਾਲ ਕਰ ਰਹੀ ਹੈ।
ਨਸ਼ੀਲੀ ਚਾਹ ਪਿਆ ਕੇ ਲੁੱਟੇ ਨਕਦੀ ਤੇ ਗਹਿਣੇ
NEXT STORY