ਜਲਾਲਾਬਾਦ (ਬੰਟੀ/ਦੀਪਕ) : ਨੇੜਲੇ ਪਿੰਡ ਲੱਖੇ ਕੜਾਹੀਆਂ ਵਿਚ ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ ਡੀਜੇ ਦੀ ਤੇਜ਼ ਆਵਾਜ਼ ਨਾ ਸਹਿ ਸਕਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਡਾ. ਕਰਨੈਲ ਸਿੰਘ ਨੇ ਦੱਸਿਆ ਕਿ ਲੱਖੇ ਕੜਾਹੀਆਂ ਵਿਚ ਚੱਲ ਰਹੇ ਇਕ ਵਿਆਹ ਸਮਾਰੋਹ ਦੌਰਾਨ ਗੁੱਦੜ ਭੈਣੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਵੀ ਸ਼ਾਮਿਲ ਹੋਣ ਲਈ ਆਏ ਹੋਏ ਸਨ। ਵਿਆਹ ਵਿਚ ਡੀ. ਜੇ. ਉੱਚੀ ਆਵਾਜ਼ ਵਿਚ ਚੱਲ ਰਿਹਾ ਸੀ ਅਤੇ ਵਿਆਹ 'ਚ ਸ਼ਾਮਿਲ ਨੌਜਵਾਨ ਖੁਸ਼ੀ 'ਚ ਭੰਗੜੇ ਪਾ ਰਹੇ ਸਨ।
ਨੇੜੇ ਹੀ ਕੁਰਸੀ 'ਤੇ ਸਾਬਕਾ ਸਰਪੰਚ ਅਵਤਾਰ ਸਿੰਘ ਬੈਠੇ ਹੋਏ ਸਨ । ਡੀ.ਜੇ. ਦੀ ਤੇਜ਼ ਆਵਾਜ਼ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਉਹ ਆਪਣੀ ਕੁਰਸੀ ਤੋਂ ਉੱਠੇ ਅਤੇ ਬਾਹਰ ਜਾਣ ਲੱਗੇ ਪਰ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ ।
ਹਰਿਆਣਾ ਵਿਧਾਨ ਸਭਾ ਘਿਰਾਅ ਕਰਨ ਜਾ ਰਹੇ ਕਾਂਗਰਸ ਵਰਕਰਾਂ 'ਤੇ ਚੰਡੀਗੜ੍ਹ 'ਚ ਲਾਠੀਚਾਰਜ
NEXT STORY