ਪਟਿਆਲਾ (ਜੋਸਨ, ਪਰਮੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਤੇ ਸ਼ਰਧਾਲੂਆਂ ਲਈ ਚਲਾਏ ਜਾ ਰਹੇ 'ਲੰਗਰ ਅਤੇ 'ਕੜਾਹ-ਪ੍ਰਸ਼ਾਦ' 'ਤੇ ਜੀ. ਐੈੱਸ. ਟੀ. ਨਾ ਹਟਾਏ ਜਾਣ ਉੱਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ 'ਲੰਗਰ' ਅਤੇ 'ਕੜਾਹ-ਪ੍ਰਸ਼ਾਦ' 'ਤੇ ਟੈਕਸ ਲਾ ਕੇ ਸੱਟ ਮਾਰਨਾ ਸਿੱਖ ਮਰਯਾਦਾ 'ਤੇ ਸੱਟ ਮਾਰਨ ਵਰਗਾ ਹੈ। ਉਹ ਅੱਜ ਪਿੰਡ ਦਮਨਹੇੜੀ ਵਿਖੇ ਗੱਲਬਾਤ ਕਰ ਰਹੇ ਸਨ।
ਪ੍ਰੋ. ਬਡੂੰਗਰ ਨੇ ਕਿਹਾ ਕਿ 'ਲੰਗਰ ਅਤੇ 'ਕੜਾਹ-ਪ੍ਰਸ਼ਾਦ' ਤੋਂ ਟੈਕਸ ਹਟਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ-ਪੱਤਰ ਅਤੇ ਵਫ਼ਦ ਭੇਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਜਾਣੂ ਕਰਵਾਇਆ। ਅੱਜ ਤੱਕ ਕੇਂਦਰ ਵੱਲੋਂ ਜੀ. ਐੈੱਸ. ਟੀ. ਹਟਾਉਣ ਨੂੰ ਲੈ ਕੇ ਮੁੜ ਨਜ਼ਰਸਾਨੀ ਕਰਨਾ ਮੁਨਾਸਬ ਨਹੀਂ ਸਮਝਿਆ ਗਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੀ. ਐੈੱਸ. ਟੀ. ਕੌਂਸਲ ਦੀ ਮੀਟਿੰਗ 'ਚ ਵਪਾਰੀਆਂ ਨੂੰ ਛੋਟ ਅਤੇ ਟੈਕਸ ਰਾਹੀਂ ਰਾਹਤ ਦੇ ਦਿੱਤੀ ਗਈ ਹੈ ਪਰ 'ਲੰਗਰ' ਦਾ ਮੁੱਦਾ ਨਾ ਵਿਚਾਰਿਆ ਜਾਣਾ ਮੰਦਭਾਗਾ ਹੈ। ਜੇਕਰ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤਾਂ 'ਲੰਗਰ' ਨੂੰ ਟੈਕਸ ਮੁਕਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਕੇਂਦਰ ਕੋਲ ਉਠਾਇਆ। ਟੈਕਸ 'ਤੇ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਕੋਈ ਸੁਚਾਰੂ ਕਦਮ ਨਹੀਂ ਚੁੱਕੇ। ਪ੍ਰੋ. ਬਡੂੰਗਰ ਨੇ 'ਲੰਗਰ' ਨੂੰ ਟੈਕਸ-ਮੁਕਤ ਕਰਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਗੁਰਦੁਆਰਿਆਂ 'ਚ ਸੰਗਤਾਂ ਤੇ ਸ਼ਰਧਾਲੂਆਂ ਨੂੰ ਮੁਫ਼ਤ ਦਿੱਤੇ ਜਾ ਰਹੇ 'ਲੰਗਰ' ਤੋਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਜੀ. ਐੈੱਸ. ਟੀ. ਟੈਕਸ ਹਟਾ ਲੈਣਾ ਚਾਹੀਦਾ ਹੈ।
ਪਰਿਵਾਰਕ ਮੈਂਬਰਾਂ ਨੇ ਲਾਸ਼ ਹਸਪਤਾਲ ਅੱਗੇ ਰੱਖ ਕੇ ਲਾਇਆ ਧਰਨਾ
NEXT STORY