ਗੁਰਦਾਸਪੁਰ (ਵਿਨੋਦ) : ਬੇਸ਼ੱਕ ਇਸ ਸਾਲ ਮਾਰਚ-ਅਪ੍ਰੈਲ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਆਪਣੀ ਜਿੱਤ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਮੁੱਖ ਸਿਆਸੀ ਪਾਰਟੀਆਂ ਭਾਜਪਾ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਅਜੇ ਤੱਕ ਕੋਈ ਵੀ ਸਥਾਨਕ ਆਗੂ ਨਹੀਂ ਹੈ, ਜਿਸ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਜਾ ਸਕੇ। ਇਹੀ ਕਾਰਨ ਹੈ ਕਿ ਇਸ ਸੀਟ ’ਤੇ ਕਿਸ ਪਾਰਟੀ ਦਾ ਉਮੀਦਵਾਰ ਹੋਵੇਗਾ, ਇਸ ਨੂੰ ਲੈ ਕੇ ਲੋਕਾਂ ’ਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।
ਹਲਕੇ ਅਤੇ ਨੀਮ ਪਹਾੜੀ ਇਲਾਕਿਆਂ ਵਾਲੇ ਇਸ ਲੋਕ ਸਭਾ ਹਲਕੇ ਦਾ ਬਹੁਤਾ ਹਿੱਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ, ਜਦਕਿ ਇਸ ਦੇ ਇਕ ਪਾਸੇ ਜੰਮੂ-ਕਸ਼ਮੀਰ ਅਤੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲੱਗਦੀ ਹੈ। ਇਸ ਨੂੰ ਮਹੱਤਵਪੂਰਨ ਸੀਟ ਮੰਨਿਆ ਜਾਂਦਾ ਹੈ ਅਤੇ ਜੇਕਰ ਅਸੀਂ ਇਸ ਲੋਕ ਸਭਾ ਦੇ ਭੂਗੋਲਿਕ ਦ੍ਰਿਸ਼ਟੀਕੋਣ ’ਤੇ ਨਜ਼ਰ ਮਾਰੀਏ ਤਾਂ ਇਹ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਸਥਿਤ ਹੈ।
ਇਹ ਵੀ ਪੜ੍ਹੋ : ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ 'ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ
ਇਕ ਵਾਰ ਛੱਡ ਕੇ ਹਲਕੇ ਦੀ ਨੁਮਾਇੰਦਗੀ ਹਮੇਸ਼ਾ ਬਾਹਰੀ ਵਿਅਕਤੀ ਨੇ ਸੰਸਦ ਮੈਂਬਰ ਵਜੋਂ ਕੀਤੀ
ਜੇਕਰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਲੋਕ ਸਭਾ ਹਲਕੇ ’ਚ ਕੁਲ 9 ਵਿਧਾਨ ਸਭਾ ਹਲਕੇ ਹਨ, ਜਿਸ ’ਚ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਬੇਸ਼ੱਕ ਇਸ ਹਲਕੇ ’ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਇਕ ਵਾਰ ਇਸ ਹਲਕੇ ਤੋਂ ਲੋਕ ਸਭਾ ਲਈ ਸਥਾਨਕ ਆਗੂ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਚੁਣੇ ਗਏ ਸਨ, ਜਦਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਬਾਹਰੀ ਵਿਅਕਤੀ ਹੀ ਸੰਸਦ ਮੈਂਬਰ ਰਿਹਾ ਹੈ। ਜਦਕਿ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਜਦਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਤਿੰਨ ਦਿਨਾਂ ਬਾਅਦ ਆਜ਼ਾਦੀ ਮਿਲੀ।
ਗੁਰਦਾਸਪੁਰ ਦਾ ਇਲਾਕਾ ਤਿੰਨ ਦਿਨ ਪਾਕਿਸਤਾਨ ਦਾ ਹਿੱਸਾ ਰਿਹਾ। ਪਹਿਲੀਆਂ ਚੋਣਾਂ 1952 ’ਚ ਹੋਈਆਂ ਸਨ, ਜਿਸ ’ਚ ਕਾਂਗਰਸ ਦੇ ਤੇਜਾ ਸਿੰਘ ਅਕਾਰਪੁਰੀ ਸੰਸਦ ਮੈਂਬਰ ਚੁਣੇ ਗਏ ਸਨ, ਜਦੋਂ ਕਿ ਕਾਂਗਰਸ ਦੇ ਦੀਵਾਨ ਚੰਦ ਸ਼ਰਮਾ 1962 ਤੋਂ 1967 ਤੱਕ ਸੰਸਦ ਮੈਂਬਰ ਰਹੇ। ਇਸੇ ਤਰ੍ਹਾਂ 1968 ਤੋਂ 1971 ਤੱਕ ਕਾਂਗਰਸ ਦੇ ਪ੍ਰਬੋਧ ਚੰਦਰ, 1977 ਤੋਂ 1989 ਤੱਕ ਰਾਸ਼ਟਰੀ ਜਨਤਾ ਪਾਰਟੀ ਦੇ ਯੱਗਿਆ ਦੱਤ ਸ਼ਰਮਾ, 1989 ਤੋਂ 1996 ਤੱਕ ਕਾਂਗਰਸ ਦੇ ਸੁਖਬੰਸ ਕੌਰ ਭਿੰਡਰ, 1999 ਤੋਂ 2009 ਤੱਕ ਭਾਜਪਾ ਦੇ ਵਿਨੋਦ ਖੰਨਾ, 2009 ਤੋਂ 2014 ਤੱਕ ਕਾਂਗਰਸ ਦੇ ਪ੍ਰਤਾਪ ਬਾਜਵਾ, ਸਾਲ 2019 ਤੋਂ 2017 ਤੱਕ ਭਾਜਪਾ ਦੇ ਵਿਨੋਦ ਖੰਨਾ, 2017 ਤੋਂ 2019 ਤੱਕ ਕਾਂਗਰਸ ਦੇ ਸੁਨੀਲ ਜਾਖੜ ਅਤੇ ਹੁਣ 2019 ਤੋਂ 2024 ਤੱਕ ਭਾਜਪਾ ਦੇ ਸੰਨੀ ਦਿਓਲ ਲੋਕ ਸਭਾ ਵਿਚ ਇਸ ਹਲਕੇ ਦੀ ਪ੍ਰਤੀਨਿਧੀਤਾ ਕਰ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਸਥਾਨਕ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਲੋਕ ਸਭਾ ਹਲਕੇ ਦੀ ਸਿਰਫ਼ ਇਕ ਵਾਰ ਹੀ ਨੁਮਾਇੰਦਗੀ ਕੀਤੀ, ਜਦਕਿ ਬਾਕੀ ਸਾਰੇ ਸੰਸਦ ਮੈਂਬਰ ਬਾਹਰਲੇ ਸਨ। ਇਹੀ ਕਾਰਨ ਹੈ ਕਿ ਇਹ ਜ਼ਿਲ੍ਹਾ ਉਦਯੋਗਿਕ ਤੌਰ ’ਤੇ ਪੂਰੀ ਤਰ੍ਹਾਂ ਪਛੜ ਗਿਆ ਹੈ ਅਤੇ ਇਸ ਖੇਤਰ ਦੇ ਲੋਕਾਂ ਨਾਲ ਚੋਣਾਂ ’ਚ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਹਾਸਲ ਕੁਝ ਨਹੀਂ ਹੋਇਆ।
ਸੰਸਦ ਸੰਨੀ ਦਿਓਲ ਦੀ ਅਯੋਗਤਾ ਦਾ ਹੱਲ ਕੱਢਣਾ ਭਾਜਪਾ ਲਈ ਬਣਿਆ ਟੇਢੀ ਖੀਰ
ਦੂਜੇ ਪਾਸੇ ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਤੋਂ ਵੱਖ ਹੋ ਕੇ ਇਸ ਵਾਰ ਇਕੱਲਿਆਂ ਚੱਲਣ ਦੀ ਨੀਤੀ ’ਤੇ ਚੱਲਦਿਆਂ ਕੇਂਦਰ ਦੀ ਸੱਤਾਧਾਰੀ ਭਾਜਪਾ ਲਈ ਇਸ ਹਾਟ ਸਪਾਟ ਸੀਟ ਤੋਂ ਕੋਈ ਮਜ਼ਬੂਤ ਦਾਅਵੇਦਾਰ ਲੱਭਣਾ ਕਾਫ਼ੀ ਔਖਾ ਜਾਪਦਾ ਹੈ, ਕਿਉਂਕਿ ਚੋਣ ਜਿੱਤਣ ਤੋਂ ਬਾਅਦ ਇਸ ਹਲਕੇ ’ਚ ਸਿਨੇਮਾ ਸਟਾਰ ਸੰਨੀ ਦਿਓਲ ਦੀ ਮਾਮੂਲੀ ਫੇਰੀ ਦੇਖਣ ਨੂੰ ਮਿਲੀ ਅਤੇ ਜਿੱਤ ਤੋਂ ਬਾਅਦ ਉਨ੍ਹਾਂ ਵੱਲੋਂ ਹਲਕੇ ਤੋਂ ਬਣਾਈ ਗਈ ਦੂਰੀ ਕਾਰਨ ਪਾਰਟੀ ਵਰਕਰ ਵੀ ਨਿਰਾਸ਼ ਹਨ, ਜਿਨ੍ਹਾਂ ਨੇ ਆਪਣਾ ਸਾਰਾ ਖੂਨ ਪਸੀਨਾ ਵਹਾਇਆ।
ਭਾਜਪਾ ਦੀ ਜਿੱਤ ਲਈ ਲੋਕ ਸਭਾ ਚੋਣਾਂ ’ਚ ਬਾਜ਼ੀ ਮਾਰੀ ਸੀ। ਇਸ ਵਾਰ ਵੀ ਭਾਜਪਾ ਇਸ ਸੀਟ ’ਤੇ ਕਿਸੇ ਬਾਹਰੀ ਵਿਅਕਤੀ ਨੂੰ ਹੀ ਮੈਦਾਨ ’ਚ ਉਤਾਰੇਗੀ। ਜਦੋਂਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕੋਲ ਵੀ ਕੋਈ ਵੀ ਸਥਾਨਕ ਆਗੂ ਨਹੀਂ ਸੀ ਜੋ ਜਿੱਤ ਦਾ ਦਾਅਵਾ ਕਰ ਸਕੇ। ਇਹੀ ਕਾਰਨ ਹੈ ਕਿ ਇਸ ਵਾਰ ਫਿਰ ਕੋਈ ਬਾਹਰੀ ਆਗੂ ਇਸ ਸੀਟ ਤੋਂ ਸੰਸਦ ਮੈਂਬਰ ਚੁਣਿਆ ਜਾਵੇਗਾ।
ਇਹ ਵੀ ਪੜ੍ਹੋ : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਅੱਜ ਫਿਰ ਆਸਮਾਨ ’ਤੇ ਛਾਏ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਚਿਤਾ ਭੰਡਾਰੀ ਦੀ ਰਜਿਸਟਰੀ ਦਾ ਮਾਮਲਾ: ਵਸੀਕਾ ਨਵੀਸ ਆਸ਼ੂ ਤੇ ਨੰਬਰਦਾਰ ਰੁਪਿੰਦਰ ਖ਼ਿਲਾਫ਼ ਇਕ ਹੋਰ ਕੇਸ ਦਰਜ
NEXT STORY