ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ 400 ਗ੍ਰਾਮ ਅਫ਼ੀਮ ਸਮੇਤ ਡੇਅਰੀ ਦਾ ਕਾਰੋਬਾਰ ਕਰਦੇ ਦੋਧੀ ਗੁਰਮੁਖ ਸਿੰਘ ਵਾਸੀ ਰਾਏਪੁਰ ਬੇਟ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਵਲੋਂ ਸ਼ੇਰੀਆਂ ਬੱਸ ਸਟੈਂਡ ਨੇੜ੍ਹੇ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਏਪੁਰ ਬੇਟ ਦਾ ਨਿਵਾਸੀ ਗੁਰਮੁਖ ਸਿੰਘ, ਜੋ ਕਿ ਨਸ਼ੇ ਵੇਚਣ ਦਾ ਆਦੀ ਹੈ ਅਤੇ ਆਪਣੇ ਘਰ 'ਚ ਹੀ ਉਸ ਨੇ ਦੁੱਧ ਦੀ ਡੇਅਰੀ ਦਾ ਕੰਮ ਵੀ ਕੀਤਾ ਹੋਇਆ ਹੈ।
ਦੁੱਧ ਦੇ ਕਾਰੋਬਾਰ ਦੀ ਆੜ ਹੇਠ ਇਹ ਵਿਅਕਤੀ ਨਸ਼ੇ ਵੇਚਣ ਦਾ ਕੰਮ ਵੀ ਕਰਦਾ ਹੈ। ਥਾਣਾ ਮੁਖੀ ਅਨੁਸਾਰ ਪੁਲਸ ਨੇ ਤੁਰੰਤ ਉਸਦੀ ਡੇਅਰੀ 'ਤੇ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਉਥੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ।
ਰਿੰਕਲ ਖੇੜਾ ਕਤਲ ਮਾਮਲੇ 'ਚ ਪੀੜਤ ਪਰਿਵਾਰ ਨੂੰ ਮਿਲੇ ਸੁਖਪਾਲ ਖਹਿਰਾ
NEXT STORY