ਲੁਧਿਆਣਾ (ਰਿਸ਼ੀ) : ਸ਼ੁੱਕਰਵਾਰ ਨੂੰ ਸਿੱਧਵਾਂ ਨਹਿਰ ’ਚ ਲਈਅਰ ਵੈਲੀ ਵਿਖੇ ਨਹਾਉਣ ਗਿਆ 17 ਸਾਲਾ ਦਾ ਨਾਬਾਲਗ ਮੁੰਡਾ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਨਹਿਰ ’ਚ ਡੁੱਬ ਗਿਆ। ਭਰਾ ਦੇ ਡੁੱਬਣ ਦੀ ਖ਼ਬਰ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਭੈਣ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਇਸ ਦੌਰਾਨ ਕੋਲ ਖੜ੍ਹੇ 3 ਨੌਜਵਾਨਾਂ ਨੇ ਕੁੜੀ ਨੂੰ ਬਚਾਉਣ ਲਈ ਨਹਿਰ ’ਚ ਛਾਲਾਂ ਮਾਰ ਦਿੱਤੀਆਂ ਤਾਂ ਇਕੱਠੇ ਹੋਏ ਲੋਕਾਂ ਨੇ ਨਹਿਰ ’ਚ ਚੁੰਨੀ ਦੀ ਰੱਸੀ ਬਣਾ ਕੇ ਸੁੱਟ ਕੇ ਸਾਰਿਆਂ ਨੂੰ ਡੁੱਬਣ ਤੋਂ ਬਚਾਇਆ। ਉਥੇ ਦੂਜੇ ਪਾਸੇ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਮੁੰਡੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਪੁਲਸ ਦੀਆਂ ਟੀਮਾਂ ਗੋਤਾਖੋਰਾਂ ਦੀ ਮਦਦ ਨਾਲ ਸੰਦੀਪ ਦੀ ਭਾਲ ਕਰ ਰਹੀਆਂ ਸਨ। ਡਵੀਜ਼ਨ ਨੰ. 5 ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਅਨੁਸਾਰ ਨਾਬਾਲਗ ਦੀ ਪਛਾਣ ਮਨਦੀਪ ਸ਼ਰਮਾ ਨਿਵਾਸੀ ਬੀ. ਆਰ. ਐੱਸ. ਨਗਰ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਫਿਰ ਵਿਵਾਦਾਂ ’ਚ ਘਿਰੇ ਨਵਜੋਤ ਸਿੰਘ ਸਿੱਧੂ, ਤੈਸ਼ ’ਚ ਆ ਕੇ ਆਖ ਗਏ ਵਿਵਾਦਤ ਗੱਲਾਂ
ਪੁਲਸ ਨੂੰ ਦਿੱਤੇ ਬਿਆਨ ’ਚ ਜਾਣਕਾਰੀ ਰਾਜੇਸ਼ ਨੇ ਦੱਸਿਆ ਕਿ ਸੰਦੀਪ ਉਨ੍ਹਾਂ ਦੇ ਬੇਟੇ ਅੰਕੁਰ ਦਾ ਦੋਸਤ ਹੈ। ਦੁਪਹਿਰ ਨੂੰ ਅੰਕੁਰ ਕਿਸੇ ਕੰਮ ਦੇ ਕਾਰਨ ਬੈਂਕ ਜਾ ਰਿਹਾ ਸੀ ਤਾਂ ਸੰਦੀਪ ਵੀ ਨਾਲ ਚਲਾ ਗਿਆ। ਰਸਤੇ ’ਚ ਕਿਸੇ ਕੰਮ ਕਾਰਨ ਅੰਕੁਰ ਸੁਵਿਧਾ ਕੇਂਦਰ ’ਤੇ ਰੁਕ ਗਿਆ, ਉਥੇ ਮਨਦੀਪ ਦੇ ਪਿਤਾ ਵਰਿੰਦਰ ਸ਼ਰਮਾ ਦਾ ਡੈੱਥ ਸਰਟੀਫਿਕੇਟ ਲੈਣਾ ਸੀ, ਜਿਸ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋਇਆ ਸੀ। ਡੈੱਥ ਸਰਟੀਫਿਕੇਟ ਨਾ ਮਿਲਣ ਕਾਰਨ ਦੁਪਹਿਰ ਨੂੰ ਦੋਵੇਂ ਨਹਿਰ ਵੱਲ ਚੱਲ ਪਏ ਤਾਂ ਤਦ ਮਨਦੀਪ ਕੱਪੜੇ ਉਤਾਰ ਕੇ ਨਹਾਉਣ ਚਲਾ ਗਿਆ, ਜਦਕਿ ਅੰਕੁਰ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਕਾਂਗਰਸ ’ਚ ਵੱਡਾ ਧਮਾਕਾ ਹੋਣ ਦੇ ਆਸਾਰ, ਕੈਪਟਨ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਨਹਾਉਂਦੇ ਸਮੇਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮਨਦੀਪ ਦੇ ਹੱਥ ਵਿਚੋਂ ਨਹਿਰ ਕਿਨਾਰੇ ਬਣੀਆਂ ਪੌੜੀਆਂ ’ਤੇ ਬੰਨ੍ਹੀ ਰੱਸੀ ਛੁੱਟ ਗਈ, ਜਿਸ ਕਾਰਨ ਉਹ ਪਾਣੀ ’ਚ ਡੁੱਬ ਗਿਆ। ਪਤਾ ਲੱਗਦੇ ਹੀ ਮਾਂ ਅਤੇ ਭੈਣ ਲਕਸ਼ਮੀ ਜਾਨ ਪਛਾਣ ਦੇ ਲੋਕਾਂ ਨਾਲ ਮੌਕੇ ’ਤੇ ਪੁੱਜ ਗਈਆਂ, ਜਿੱਥੇ ਭੈਣ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਸੰਦੀਪ ਦੀ ਮਾਂ ਲੋਕਾਂ ਦੇ ਘਰਾਂ ’ਚ ਸਾਫ-ਸਫਾਈ ਦਾ ਕੰਮ ਕਰਦੀਆਂ ਹਨ।
ਇਹ ਵੀ ਪੜ੍ਹੋ : ਭਾਣਜੇ ਦੇ ਮਾਮੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਵਿਰੋਧ ਕਰਨ ’ਤੇ ਮਾਮੇ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਾਂਗਰਸ ਦੀ ਚੋਣ ਬਿਸਾਤ : ਕਿਤੇ ਸ਼ੈਰੀ-ਚੰਨੀ ਨੂੰ ਹਿੱਟ ਵਿਕਟ ਨਾ ਕਰ ਦੇਣ ਪੁਰਾਣੇ ਕਿੰਗ ਦੇ ਪਿਆਦੇ
NEXT STORY