ਮੋਗਾ (ਬਾਵਾ/ਜਗਸੀਰ)-ਜ਼ਲਿਆਂਵਾਲੇ ਬਾਗ ਸ਼ਤਾਬਦੀ ਕਮੇਟੀ ਇਲਾਕਾ ਨਿਹਾਲ ਸਿੰਘ ਵਾਲਾ ਵਲੋਂ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਸੈਦੋਕੇ, ਹਿੰਮਤਪੁਰਾ, ਬਿਲਾਸਪੁਰ, ਮਾਛੀਕੇ, ਮੀਨੀਆਂ ਵਿਖੇ ਵਿਸ਼ਾਲ ਮੀਟਿੰਗਾਂ ਕੀਤੀਆਂ ਗਈਆਂ। ਕਨਵੀਨਰ ਕਰਮ ਰਾਮਾਂ, ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ, ਮਜ਼ਦੂਰ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਅਤੇ ਨੌਜਵਾਨ ਆਗੂ ਗੁਰਮੁਖ ਸਿੰਘ ਨੇ ਕਿਹਾ ਕਿ 13 ਅਪ੍ਰੈਲ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਭਾਰਤੀ ਲੋਕਾਂ ਦਾ ਮੱਥਾ ਸਮੇਂ ਦੇ ਡਾਇਰਾਂ ਨਾਲ ਲੱਗਾ ਹੋਇਆ ਹੈ। ਕਾਲੇ ਅੰਗਰੇਜਾ ਵੱਲੋਂ ਦੰਬੀ ਆਜ਼ਾਦੀ ਦਾ ਗੁਣਗਾਨ ਕਰ ਕੇ ਰੌਲਟ ਐਕਟ ਤੋਂ ਵੀ ਅੱਗੇ ਸਾਮਰਾਜੀ ਹਿੱਤਾ ਦੀ ਪੂਰਤੀ ਲਈ ਮਿਹਨਤਕਸ਼ ਜਨਤਾ ਨੂੰ ਲੁੱਟਣ ਅਤੇ ਕੁੱਟਣ ਲਈ ਭਿਅੰਕਰ ਕਾਲੇ ਕਾਨੂੰਨ ਹੌਂਦ ’ਚ ਲਿਆਂਦੇ ਜਾ ਰਹੇ ਹਨ। ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ’ਚ ਮੁਲਕ ਦੇ ਵੱਖ-ਵੱਖ ਖਿੱਤਿਆਂ ’ਚ ਜ਼ਲਿਆਂਵਾਲੇ ਬਾਗ ਵਰਗੇ ਖੂਨੀ ਕਾਂਡ ਰਚਾਉਣਾ ਨਿੱਤ ਦਿਨ ਦਾ ਵਰਤਾਰਾ ਹੋ ਗਿਆ ਹੈ। ਸਾਮਰਾਜੀ ਅਤੇ ਜੰਗੀਰਦਾਰੀ ਦਾਬੇ ਅਤੇ ਲੁੱਟ-ਘਸੁੱਟ ਤੋਂ ਮੁਕੰਮਲ ਮੁਕਤੀ ਲਈ ਲੋਕ ਕਾਫਲੇ ਅੱਜ ਵੀ ਮੈਦਾਨ ’ਚ ਨੇ ਬੇਸ਼ੱਕ ਵੱਖ-ਵੱਖ ਸੱਮਿਆਂ ਦੇ ਹਾਕਮਾਂ ਵਲੋਂ 1875 ਦਾ ਵਿਦਰੋਹ, ਬੱਬਰ ਅਕਾਲੀ ਲਹਿਰ, ਗਦਰ ਲਹਿਰ, ਕੌਮੀ ਮੁਕਤੀ ਅੰਦੋਲਣ ਸਮੇਤ ਜ਼ਲਿਆਵਾਲੇ ਬਾਗ ਅੰਦਰ ਵੀ ਖਰੀ ਆਜ਼ਾਦੀ ਅਤੇ ਹਕੀਕੀ ਮੁਕਤੀ ਦੇ ਵਿਚਾਰ ਦਾ ਗਲਾ ਘੁਟਣਾ ਚਾਹਿਆ ਸੀ। ਆਗੂਆਂ ਨੇ ਕਿਹਾ ਕਿ 13 ਅਪ੍ਰੈਲ ਨੂੰ ਸ਼ਹੀਦਾਂ ਦੇ ਵਾਰਸਾ ਨੂੰ ਜ਼ਲਿਆਵਾਲੇ ਬਾਗ ਦੀ ਮਿੱਟੀ ਆਵਾਜ਼ਾ ਮਾਰ ਰਹੀ ਹੈ। ਅਜੌਕਾ ਲੋਕ ਦੋਖੀ ਨਿਜਾਮ ਨੂੰ ਮੁੱਢੋ-ਸੁੱਢੋ ਬਦਲਣ ਲਈ ਚੱਲ ਰਹੇ ਲੋਕ ਸੰਗਰਾਮਾਂ ਦੀ ਲਡ਼ੀ ਤਹਿਤ ਸਮੁੱਚੇ ਪੰਜਾਬ ਦੇ ਮਿਹਨਤਕਸ਼ ਲੋਕ ਵੱਡੀ ਗਿਣਤੀ ’ਚ 13 ਅਪ੍ਰੈਲ ਨੂੰ ਜ਼ਲਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਨਗੇ। ਆਗੂਆਂ ਨੇ ਸਮੂਹ ਲੋਕਾਂ ਨੂੰ ਤਿਆਰੀ ਮੁਹਿਮ, ਫੰਡ ਮੁਹਿਮ ’ਚ ਸ਼ਾਮਲ ਹੋ ਕੇ 13 ਅਪ੍ਰੈਲ ਨੂੰ ਅੰਮ੍ਰਿਤਸਰ ਪੁੱਜਣ ਦਾ ਸੱਦਾ ਦਿੱਤਾ। ਇਸ ਸਮੇਂ ਕਾਕਾ ਸਿੰਘ ਮਾਛੀਕੇ, ਹਰਦੀਪ ਸਿੰਘ ਬਿਲਾਸਪੁਰ, ਜਗਮੋਹਨ ਸਿੰਘ ਸੈਦੋਕੇ, ਜੰਗੀਰ ਸਿੰਘ ਹਿੰਮਤਪੁਰਾ ਆਦਿ ਹਾਜ਼ਰ ਸਨ।
ਖੱਤਰੀ ਸਭਾ ਨੇ ਇਕ ਵਿਦਿਆਰਥੀ ਦੀ ਦਾਖਲਾ ਅਤੇ ਸਕੂਲ ਫੀਸ ਕਰਵਾਈ ਜਮ੍ਹਾ
NEXT STORY