ਬਠਿੰਡਾ, (ਜ.ਬ.)- ਨਗਰ ਨਿਗਮ ਨੇ ਗੋਨਿਆਣਾ ਰੋਡ ’ਤੇ ਰੋਜ਼ ਗਾਰਡਨ ਮਾਰਕੀਟ ’ਚ ਸਥਿਤ ਕਾਰ ਬਾਜ਼ਾਰ ’ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ। ਇਸ ਸਬੰਧ ’ਚ ਨਗਰ ਨਿਗਮ ਦੇ ਕੋਲ ਰੋਜ਼ ਗਾਰਡਨ ਮਾਰਕੀਟ ਦੇ ਕੁਝ ਕਾਰੋਬਾਰੀਆਂ ਨੇ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਨਗਰ ਨਿਗਮ ਨੇ ਮੰਗਲਵਾਰ ਨੂੰ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਦੌਰਾਨ ਦੁਕਾਨਦਾਰਾਂ ਨੇ ਵਿਰੋਧ ਵੀ ਕੀਤਾ ਪਰ ਨਿਗਮ ਦੀ ਟੀਮ ਨੇ ਮਾਰਕੀਟ ’ਚ ਕਾਰ ਡੀਲਰਜ਼ ਵੱਲੋਂ ਖੜ੍ਹੀਅਾਂ ਕੀਤੀਅਾਂ ਗਈਅਾਂ ਕਾਰਾਂ ਦੇ ਇਲਾਵਾ ਹੋਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਵਾ ਦਿੱਤਾ।
ਜਾਣਕਾਰੀ ਅਨੁਸਾਰ ਰੋਜ਼ ਗਾਰਡਨ ਮਾਰਕੀਟ ’ਚ ਜ਼ਿਆਦਾਤਰ ਦੁਕਾਨਾਂ ਖਾਲੀ ਹੋਣ ਕਾਰਨ ਲੰਬੇ ਸਮੇਂ ਤੋਂ ਕਾਰ ਤੇ ਮੋਟਰਸਾਈਕਲ ਬਾਜ਼ਾਰ ਚੱਲ ਰਿਹਾ ਸੀ ਪਰ ਹੁਣ ਮਿੱਤਲ ਮਾਲ ਦੇ ਖੁੱਲ੍ਹਣ ਦੇ ਬਾਅਦ ਉਕਤ ਮਾਰਕੀਟ ’ਚ ਜ਼ਿਆਦਾਤਰ ਦੁਕਾਨਾਂ ਤੇ ਸ਼ੋਅਰੂਮ ਵੀ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਕਾਰ ਬਾਜ਼ਾਰ ਕਾਰਨ ਹੋਰ ਦੁਕਾਨਦਾਰਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਇਸ ਕਾਰਨ ਕੁਝ ਦੁਕਾਨਦਾਰਾਂ ਨੇ ਕਾਰ ਬਾਜ਼ਾਰ ਖਿਲਾਫ ਨਗਰ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਨਿਗਮ ਦਾ ਕੁਝ ਦੁਕਾਨਦਾਰਾਂ ਨੇ ਵਿਰੋਧ ਕੀਤਾ ਪਰ ਨਗਰ ਨਿਗਮ ਨੇ ਸਾਰੀਆਂ ਕਾਰਾਂ ਦੇ ਨਾਲ-ਨਾਲ ਹੋਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾ ਦਿੱਤਾ। ਇਸ ਮੌਕੇ ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਵੀ ਪੁਲਸ ਬਲ ਦੇ ਨਾਲ ਹਾਜ਼ਰ ਰਹੇ।
ਸਕੱਤਰ ਵਿਕਾਸ ਵਧਾਵਨ ਨੇ ਦੱਸਿਆ ਕਿ ਕਾਰ ਬਾਜ਼ਾਰ ਦੇ ਡੀਲਰਜ਼ ਨੂੰ 2 ਤੋਂ ਜ਼ਿਆਦਾ ਕਾਰਾਂ ਦੁਕਾਨਾਂ ਦੇ ਸਾਹਮਣੇ ਖਡ਼੍ਹਾ ਨਾ ਕਰਨ ਸਬੰਧੀ ਕਿਹਾ ਗਿਆ ਸੀ ਤਾਂਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਏ। 10 ਦਿਨ ਪਹਿਲੇ ਨੋਟਿਸ ਵੀ ਦਿੱਤਾ ਗਿਆ ਸੀ। ਇਸਦੇ ਬਾਵਜੂਦ ਕਬਜ਼ੇ ਨਾ ਹਟਾਏ ਜਾਣ ਦੇ ਕਾਰਨ ਨਿਗਮ ਨੇ ਕਾਰਵਾਈ ਕਰਦੇ ਹੋਏ ਜਗ੍ਹਾ ਕਲੀਅਰ ਕਰਵਾ ਦਿੱਤੀ ਹੈ। ਇਸ ਸਬੰਧੀ ਟ੍ਰੈਫਿਕ ਪੁਲਸ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦੋਬਾਰਾ ਇਸ ਜਗ੍ਹਾ ’ਤੇ ਕਬਜ਼ੇ ਨਾ ਹੋਣ ਦਿੱਤੇ ਜਾਣ ਤਾਂਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਸੰਵਿਧਾਨ ਦੀਅਾਂ ਕਾਪੀਅਾਂ ਸਾੜਨ ਵਿਰੁੱਧ ਫੂਕਿਆ ਮੋਦੀ ਦਾ ਪੁਤਲਾ
NEXT STORY