ਫਿਰੋਜ਼ਪੁਰ(ਕੁਮਾਰ,ਆਵਲਾ)-ਫਿਰੋਜ਼ਪੁਰ ਦੇ ਪਿੰਡ ਗੁਲਾਮ ਪੱਤਰਾ 'ਚ ਬੀਤੇ ਦਿਨ ਚੱਲੀ ਗੋਲੀ ਤੇ 20 ਸਾਲ ਦੇ ਲੜਕੇ ਗੁਰਨੈਬ ਸਿੰਘ ਦੇ ਹੋਏ ਕਤਲ ਦੇ ਮਾਮਲੇ 'ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 7 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਹੈ ਕਿ ਉਸਦੇ ਘਰ ਦੇ ਨਾਲ 19 ਮਰਲੇ ਗੜਿਆਂ ਦੀ ਜਗ੍ਹਾ ਸੀ, ਜੋ ਕਿ 25 ਸਾਲ ਤੋਂ ਸ਼ਿਕਾਇਤਕਰਤਾ ਨੇ ਖਰੀਦ ਕੀਤੀ ਹੋਈ ਸੀ, ਜੋ ਬਲਕਾਰ ਸਿੰਘ ਪੁੱਤਰ ਆਸੀ ਸਿੰਘ ਦੇ ਘਰ ਦੇ ਨਾਲ ਲੱਗਦੀ ਹੈ ਅਤੇ ਉਸ ਜਗ੍ਹਾ 'ਤੇ ਕਬਜ਼ਾ ਕਰਨ ਲਈ ਬਲਕਾਰ ਸਿੰਘ, ਮੋੜਾ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਮਨਪਿੰਦਰ ਸਿੰਘ, ਡੋਲਾ ਸਿੰਘ ਅਤੇ ਬੋਹੜਾ ਸਿੰਘ ਵਾਸੀ ਖਾਈ ਫੇਮੇ ਕੀ ਆਦਿ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਨੇ ਸ਼ਿਕਾਇਤਕਰਤਾ ਮੁਦੱਈ ਦੇ ਪੋਤੇ ਗੁਰਨੈਬ ਸਿੰਘ ਅਤੇ ਬੇਟੇ ਬੋਹੜ ਸਿੰਘ 'ਤੇ ਸਿੱਧੇ ਫਾਇਰ ਕੀਤੇ ਤੇ ਗੋਲੀ ਲੱਗਣ ਨਾਲ ਗੁਰਨੈਬ ਸਿੰਘ ਉਮਰ 20 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਿਤਾ ਬੋਹੜ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ।
2000 ਸ਼ੱਕੀ ਮਰੀਜ਼ਾਂ 'ਚੋਂ ਹੁਣ ਤੱਕ 135 ਲੋਕਾਂ 'ਚ ਡੇਂਗੂ ਦੀ ਪੁਸ਼ਟੀ
NEXT STORY