ਗੁਰਦਾਸਪੁਰ(ਵਿਨੋਦ)-ਸਥਾਨਕ ਬਲਾਕ ਦੇ ਅਧੀਨ ਪੈਂਦੇ ਪਿੰਡ ਭਰੋ ਹਾਰਨੀ ਦੇ ਨੌਜਵਾਨ ਦੀ ਦੁੱਬਈ 'ਚ ਭੇਤਭਰੇ ਹਾਲਤਾਂ 'ਚ ਮੌਤ ਹੋਣ ਦੀ ਖਬਰ ਮਿਲੀ ਹੈ।
ਮ੍ਰਿਤਕ ਨੌਜਵਾਨ ਪਿਛਲੇ 10 ਸਾਲ ਤੋਂ ਦੁਬਾਈ 'ਚ ਰੋਜੀ ਰੋਟੀ ਖਾਤਰ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸਰਦਾਰਾ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਈਦ ਵਾਲੀ ਰਾਤ ਨੂੰ ਉਨ੍ਹਾਂ ਦੇ ਭਰਾ ਨਾਨਕ ਸਿੰਘ (33) ਪੁੱਤਰ ਬਲਵੰਤ ਸਿੰਘ ਦੀ ਉਸ ਦੇ ਕਮਰੇ ਦੇ ਨੇੜਲੇ ਪਾਰਕ 'ਚੋਂ ਪੁਲਸ ਨੇ ਸਵੇਰੇ ਲਾਸ਼ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਉਸ ਦੇ ਸਾਥੀ ਕਮਰੇ 'ਚ ਸੁੱਤੇ ਸਨ ਅਤੇ ਉਹ ਕਮਰੇ ਦੇ ਬਾਹਰ ਪਾਰਕ 'ਚ ਸੌਂ ਗਿਆ ਸੀ ਅਤੇ ਸਵੇਰੇ ਉਸ ਦੀ ਮ੍ਰਿਤਕ ਦੇਹ ਮਿਲੀ। ਉਨ੍ਹਾਂ ਦੱਸਿਆ ਕਿ ਨਾਨਕ ਸਿੰਘ ਪਿਛਲੇ 10 ਸਾਲ ਤੋਂ ਦੁੱਬਈ ਦੇ ਸ਼ਹਿਰ ਸ਼ਾਰਜਾਹ 'ਚ ਆਰਮਡਾ ਕੰਪਨੀ 'ਚ ਬਤੌਰ ਕਾਰਪੇਂਟਰ ਦਾ ਕੰਮ ਕਰਦਾ ਸੀ।
ਨਾਨਕ ਸਿੰਘ ਡੇਢ ਸਾਲ ਪਹਿਲਾਂ ਛੁੱਟੀ ਕੱਟ ਕੇ ਦੁਬਈ ਪਰਤਿਆ ਸੀ ਅਤੇ ਨਾਨਕ ਸਿੰਘ ਅਣ ਵਿਆਹਿਆ ਸੀ। ਪਿੰਡ ਵਾਸੀਆਂ ਲਸ਼ਕਰ ਸਿੰਘ ਕਰਨੈਲ ਸਿੰਘ, ਜਸਵਿੰਦਰ ਸਿੰਘ, ਪਰਗਟ ਸਿੰਘ, ਨਿਸ਼ਾਨ ਸਿੰਘ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਭਾਰਤ ਲਿਆਉਂਣ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਵੀ ਆਪੀਲ ਕੀਤੀ ਹੈ ਕਿ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪਿੰਡ ਲਿਆਈ ਜਾਵੇ।
ਪ੍ਰਵਾਸੀ ਮਜ਼ਦੂਰਾਂ ਦੇ ਨੰਬਰਦਾਰ ਤੋਂ ਖੋਹੇ 20 ਹਜ਼ਾਰ ਰੁਪਏ
NEXT STORY