ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਆਨਰੇਰੀ ਸਕੱਤਰ ਅਤੇ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਮੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਦੇ ਤਖ਼ਤ ਸਾਹਿਬਾਨ ਦੀ ਮਾਣ ਮਰਿਆਦਾ, ਆਜ਼ਾਦ ਹਸਤੀ, ਸਤਿਕਾਰ ਤੇ ਭਰੋਸੇ ਨੂੰ ਹੋਰ ਵਧੇਰੇ ਦ੍ਰਿੜ ਕਰਨ ਅਤੇ ਕਰਵਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਬਹੁਤ ਸਾਰੇ ਆਰਥਿਕ, ਰਾਜਨੀਤਿਕ, ਡੈਮੋਗ੍ਰਾਫਿਕ, ਸਮਾਜਿਕ ਅਤੇ ਵਿਦਿਅਕ ਖੇਤਰਾਂ ਦੇ ਮਸਲੇ ਸਿੱਖ ਪੰਥ ਦੇ ਦਰਪੇਸ਼ ਹਨ, ਇਨ੍ਹਾਂ ਮਸਲਿਆਂ ਤੋਂ ਸਿੱਖ ਵਿਦਵਾਨ ਅਤੇ ਜਿੰਮੇਵਾਰ ਸੱਜਣ ਚਿੰਤਤ ਹਨ। ਇਨ੍ਹਾਂ ਸਾਰੇ ਖੇਤਰਾਂ ਦੀਆਂ ਚੁਣੌਤੀਆਂ ਬਾਰੇ ਵਿਧੀਵਤ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਹੇਠ ਨਿਰੰਤਰ ਦੀਰਘ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਕੌਮੀ ਤੌਰ ’ਤੇ ਸਮੇਂ ਦੀ ਲੋੜ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਸਿੱਖ ਮਾਨਸਿਕਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸ਼ਰਧਾ ਨਿਸ਼ਠਾ ਤੇ ਅਤੁੱਟ ਭਰੋਸੇ ਦੀ ਭਾਵਨਾ ਨੂੰ ਮੁੜ ਸਥਾਪਿਤ ਕਰਨ ਦੀ ਆਵਸ਼ਕਤਾ ਹੈ ਅਤੇ ਦੇਸ਼ ਭਰ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਅਤੇ ਸਮੱਸਿਆ ਵੱਲ ਧਿਆਨ ਦੇਣਾ ਅਤਿਅੰਤ ਲੋੜੀਂਦਾ ਹੈ।
ਦਾਤਰ ਦੀ ਨੋਕ ’ਤੇ ਰਾਹਗੀਰਾਂ ਦੀ ਲੁੱਟ-ਖੋਹ ਕਰਨ ਵਾਲੇ ਦੋ ਕਾਬੂ, ਇਕ ਫਰਾਰ
NEXT STORY