ਸਨੌਰ (ਜੈਸਨ, ਨਰਿੰਦਰ) : ਹਲਕਾ ਸਨੌਰ ਦੇ ਕਸਬਾ ਬਲਬੇੜਾ ਵਿਖੇ ਜਿਸ ਥਾਂ 'ਤੇ ਅਖੌਤੀ ਨਿਹੰਗਾਂ ਨੇ ਡੇਰਾ ਬਣਾਇਆ, ਇੱਥੇ ਕਿਸੇ ਸਮੇਂ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ। ਉਸ ਸਮੇਂ ਕਿਸੇ ਬੀਬੀ ਨੇ ਗੁਰੂ ਸਾਹਿਬ ਨੂੰ ਖਿਚੜੀ ਬਣਾ ਕੇ ਖੁਆਈ ਸੀ। ਇਸ 'ਤੇ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਕਿ ਖਿਚੜੀ ਚੜ੍ਹਾਉਣ ਨਾਲ ਇੱਥੇ ਪੀਲੀਆ ਅਤੇ ਹੋਰ ਰੋਗ ਦੂਰ ਹੋਣਗੇ। ਸੰਗਤਾਂ ਨੇ ਇੱਥੇ ਨਿਸ਼ਾਨ ਸਾਹਿਬ ਲਾ ਦਿੱਤਾ। ਫਿਰ ਗੁਰਦੁਆਰਾ ਖਿਚੜੀ ਸਾਹਿਬ 'ਚ ਸੰਗਤ ਦੀ ਆਵਾਜਾਈ ਸ਼ੁਰੂ ਹੋ ਗਈ। 25 ਸਾਲ ਪਹਿਲਾਂ ਬਾਬਾ ਬਲਵਿੰਦਰ ਸਿੰਘ ਇੱਥੇ ਆਇਆ। ਇਥੋਂ ਦੀ ਸੇਵਾ ਸੰਭਾਲ ਲਈ। ਉਦੋਂ ਲੋਕਾਂ ਨੇ ਇਸ ਦਾ ਬਹੁਤ ਵਿਰੋਧ ਨਾ ਕੀਤਾ। ਉਸ ਨੇ ਆਪਣੇ ਪ੍ਰਭਾਵ ਨਾਲ ਇਸ ਅਸਥਾਨ ਨੂੰ ਇਕ ਨਿੱਜੀ ਧਾਰਮਕ ਡੇਰੇ 'ਚ ਤਬਦੀਲ ਕਰ ਦਿੱਤਾ। ਸੰਨ 2000 'ਚ ਅਖੌਤੀ ਬਾਬੇ ਬਲਵਿੰਦਰ ਨੇ ਆਪਣੇ ਡੇਰੇ 'ਚ ਬੱਕਰੇ ਵੱਢੇ, ਜਿਸ ਕਾਰਣ ਬਲਬੇੜਾ ਅਤੇ ਹੋਰ ਇਲਾਕੇ ਦਾ ਇਸ ਦੇ ਡੇਰੇ ਤੋਂ ਮੋਹ ਭੰਗ ਹੋ ਗਿਆ। ਬਲਵਿੰਦਰ ਸਿੰਘ ਨੇ ਇਸ ਤੋਂ ਬਾਅਦ ਆਪਣਾ ਸਮਰਾਜ ਕਾਇਮ ਕਰਨਾ ਸ਼ੁਰੂ ਕਰ ਦਿੱਤਾ। ਇਲਾਕੇ ਦੇ ਲੋਕ ਇਸ ਤੋਂ ਬੇਹੱਦ ਦੁਖੀ ਸਨ।
ਇਹ ਵੀ ਪੜ੍ਹੋ : ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐੱਸ. ਆਈ. ਦਾ ਹੱਥ
ਬਲਬੇੜਾ ਪੁਲਸ ਵੀ ਡਰਦੀ ਸੀ ਅਖੌਤੀ ਬਾਬੇ ਤੋਂ
ਕਸਬਾ ਬਲਬੇੜਾ ਦੀ ਲੋਕਲ ਪੁਲਸ ਵੀ ਅਖੌਤੀ ਬਾਬੇ ਦੀ ਗੁੰਡਾਗਰਦੀ ਤੋਂ ਡਰਦੀ ਸੀ। ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਤਿੰਨ ਪਰਚੇ ਦਰਜ ਹੋਣ ਤੋਂ ਬਾਅਦ ਇਸ ਨੂੰ ਪੁਲਸ ਨੱਥ ਨਹੀਂ ਪਾ ਸਕੀ ਸੀ। ਇਸੇ ਕਾਰਨ ਸਵੇਰੇ ਇਨ੍ਹਾਂ ਥਾਣੇਦਾਰ ਦਾ ਹੱਥ ਵੱਢ ਦਿੱਤਾ ਅਤੇ ਡੇਰੇ 'ਚ ਲੁਕ ਗਏ।
ਇਹ ਵੀ ਪੜ੍ਹੋ : ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ
ਦੁਖੀ ਲੋਕ ਚਾਹੁੰਦੇ ਸਨ ਬਾਬੇ ਦਾ ਐਨਕਾਊਂਟਰ
ਜਿਸ ਹਿਸਾਬ ਨਾਲ ਪਟਿਆਲਾ ਪੁਲਸ ਅਤੇ ਕਮਾਂਡੋਜ਼ ਨੇ ਇਸ ਡੇਰੇ ਦੀ ਘੇਰਾਬੰਦੀ ਕੀਤੀ ਸੀ ਤਾਂ ਲੱਗ ਰਿਹਾ ਸੀ ਕਿ ਇਨ੍ਹਾਂ ਅਖੌਤੀ ਬਾਬਿਆਂ ਦਾ ਪੁਲਸ ਐਨਕਾਊਂਟਰ ਕਰੇਗੀ। ਇਲਾਕੇ ਦੇ ਲੋਕ ਵੀ ਚਾਹੁੰਦੇ ਸਨ ਕਿ ਇਨ੍ਹਾਂ ਦਾ ਖਾਤਮਾ ਹੋ ਜਾਵੇ ਪਰ ਪੁਲਸ ਨੇ ਸੂਝ-ਬੂਝ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਗੁਰਦੁਆਰੇ ਦੀ ਸੇਵਾ ਦਾ ਜ਼ਿੰਮਾ ਪਿੰਡ ਵਾਸੀਆਂ ਨੂੰ ਸੌਂਪਿਆ
ਇਸੇ ਦੌਰਾਨ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਬਹਾਲ ਰੱਖੀ। ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖਭਾਲ ਦਾ ਜ਼ਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ।
ਨਿਹੰਗਾਂ ਨੇ ਮਿਲ ਕੇ ਕੀਤਾ ਸੀ ਪੁਲਸ 'ਤੇ ਹਮਲਾ
ਬੀਤੇ ਦਿਨ ਮਾਲਵੇ ਦੀ ਸਭ ਤੋਂ ਵੱਡੀ ਸਨੌਰ ਪਟਿਆਲਾ ਰੋਡ 'ਤੇ ਸਥਿਤ ਸਬਜ਼ੀ ਮੰਡੀ 'ਚ ਐਤਵਾਰ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਵਲੋਂ ਪੁਲਸ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਥਾਣੇਦਾਰ ਦਾ ਹੱਥ ਵੱਢਿਆ ਗਿਆ। ਇਸ ਤੋਂ ਬਾਅਦ ਪੁਲਸ ਤੇ ਕਮਾਂਡੋਜ਼ ਨੇ ਡੇਰੇ ਨੂੰ ਚਾਰੇ ਪਾਸੇ ਘੇਰਾ ਪਾ ਕੇ 9 ਨਿਹੰਗਾਂ ਨੂੰ ਭਾਰੀ ਅਸਲੇ ਸਣੇ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਸਵੇਰੇ ਤਰੇਲ ’ਚ ਸਿੱਲੀ ਫ਼ਸਲ ’ਤੇ ਕੰਬਾਈਨ ਹਾਰਵੈਸਟਰ ਚਲਾਉਣ ਨਾਲ ਹੋ ਸਕਦੈ ਹਾਦਸਾ
NEXT STORY