ਲੁਧਿਆਣਾ (ਵਿੱਕੀ) : ਦੇਸ਼ ਭਰ ਦੇ ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਅਤੇ ਟਾਪ ਐੱਮ.ਬੀ.ਏ. ਕਾਲਜਾਂ 'ਚ ਦਾਖਲੇ ਲਈ ਕਾਮਨ ਐਡਮਿਸ਼ਨ ਟੈਸਟ (ਕੈਟ) 26 ਨਵੰਬਰ ਨੂੰ ਦੇਸ਼ ਭਰ ਵਿੱਚ ਹੋਵੇਗਾ। ਇਸ ਵਾਰ ਇਹ ਪ੍ਰੀਖਿਆ ਆਈ.ਆਈ.ਐੱਮ. ਲਖਨਊ ਵੱਲੋਂ ਲਈ ਜਾ ਰਹੀ ਹੈ, ਜਿਸ ਨੇ ਵਿਦਿਆਰਥੀਆਂ ਦੀ ਤਿਆਰੀ ਲਈ ਮੌਕ ਟੈਸਟ ਪੇਪਰ (Mock Test Paper) ਜਾਰੀ ਕਰ ਦਿੱਤੇ ਹਨ। ਉਹ ਕੈਂਡੀਡੇਟਸ ਜੋ ਇਸ ਸਾਲ ਦੀ ਕੈਟ ਪ੍ਰੀਖਿਆ ਦੇ ਰਹੇ ਹੋਣ, ਉਹ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਲਖਨਊ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਮੌਕ ਟੈਸਟ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸੈਨਿਕ ਸਕੂਲ 'ਚ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਦਿਨ ਤੱਕ ਜਮ੍ਹਾ ਕਰਵਾ ਸਕਣਗੇ ਅਰਜ਼ੀਆਂ
ਆਈ.ਐੱਮ.ਐੱਸ. ਲੁਧਿਆਣਾ ਦੇ ਡਾਇਰੈਕਟਰ ਮੁਨੀਸ਼ ਦੀਵਾਨ ਜੋ ਪਿਛਲੇ ਲੰਬੇ ਸਮੇਂ ਤੋਂ ਕੈਟ ਐਗਜ਼ਾਮ ਦੀ ਤਿਆਰੀ ਕਰਵਾ ਕੇ ਕਈ ਨੌਜਵਾਨਾਂ ਨੂੰ ਵੱ-ਵੱਖ ਖੇਤਰਾਂ 'ਚ ਐੱਮ.ਬੀ.ਏ. ਜ਼ਰੀਏ ਸ਼ਾਨਦਾਰ ਸੈਲਰੀ ਪੈਕੇਜ ਵਾਲੀਆਂ ਜੌਬ ਦਿਵਾ ਚੁੱਕੇ ਹਨ, ਨੇ ਦੱਸਿਆ ਕਿ ਪ੍ਰੀਖਿਆ 3 ਸ਼ਿਫਟਾਂ ਵਿੱਚ ਹੋਵੇਗੀ, ਜਿਸ ਵਿੱਚ ਪਹਿਲੀ ਸ਼ਿਫਟ ਸਵੇਰ 8.30-10.30, ਦੂਜੀ ਦੁਪਹਿਰ 12.30 ਤੋਂ 2.30 ਅਤੇ ਤੀਜੀ ਸ਼ਾਮ 4.30 ਤੋਂ 6.30 ਵਜੇ ਤੱਕ ਹੋਵੇਗੀ।
ਲੁਧਿਆਣਾ 'ਚ ਪ੍ਰੀਖਿਆ ਦੇਣ ਵਾਲੇ ਕੈਂਡੀਡੇਟਸ ਦਾ ਸੈਂਟਰ ਜੀ.ਟੀ.ਬੀ. ਆਈ.ਐੱਮ.ਟੀ. ਦਾਖਾ ਦੇ ਨਾਲ ਜਲੰਧਰ ਵਿੱਚ ਵੀ ਬਣਾਇਆ ਗਿਆ ਹੈ, ਮਤਲਬ ਲੁਧਿਆਣਾ ਦੇ ਕਈ ਕੈਂਡੀਡੇਟਸ ਨੂੰ ਪ੍ਰੀਖਿਆ ਦੇਣ ਲਈ ਜਲੰਧਰ ਵੀ ਜਾਣਾ ਪਵੇਗਾ। ਉਨ੍ਹਾਂ ਨੇ ਕੈਂਡੀਡੇਟਸ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਮਤਲਬ 25 ਦਸੰਬਰ ਨੂੰ ਪੜ੍ਹਾਈ ਨਾ ਕਰਨ, ਸਗੋਂ 1-2 ਕਾਮੇਡੀ ਫ਼ਿਲਮਾਂ ਦੇਖਣ, ਪੂਰੀ ਤਰ੍ਹਾਂ ਆਰਾਮ ਨਾਲ ਦਿਨ ਬਿਤਾਉਣ।
ਮੌਕ ਟੈਸਟ ਦੀ ਤਿਆਰੀ 'ਚ ਮਿਲੇਗੀ ਮਦਦ
ਕੈਟ ਪ੍ਰੀਖਿਆ 2023 ਦੇ ਮੌਕ ਟੈਸਟ ਲਿੰਕ ਨੂੰ ਐਕਟਿਵ ਕਰ ਦਿੱਤਾ ਗਿਆ ਹੈ ਤਾਂ ਕਿ ਵਿਦਿਆਰਥੀ ਬਿਲਕੁਲ ਪ੍ਰੀਖਿਆ ਵਾਲੇ ਮਾਹੌਲ ਵਿੱਚ ਪ੍ਰੈਕਟਿਸ ਕਰ ਸਕਣ। ਇੱਥੋਂ ਕੈਂਡੀਡੇਟਸ ਐਗਜ਼ਾਮ ਵਾਲੇ ਮਾਹੌਲ 'ਚ ਪੇਪਰ ਦੇ ਸਕਦੇ ਹਨ। ਐਨਵਾਇਰਮੈਂਟ ਦੇ ਨਾਲ ਹੀ ਕੈਂਡੀਡੇਟਸ ਨੂੰ ਪੇਪਰ ਦਾ ਨੇਚਰ, ਪੈਟਰਨ ਆਦਿ ਵੀ ਪਤਾ ਲੱਗੇਗਾ। ਨਾਲ ਹੀ ਕੈਂਡੀਡੇਟਸ ਆਪਣੀ ਸਪੀਡ ਅਤੇ ਐਕੁਰੇਸੀ ਵਗੈਰਾ ’ਤੇ ਵੀ ਕੰਮ ਕਰ ਸਕਣਗੇ। ਜਿਨ੍ਹਾਂ ਇਲਾਕਿਆਂ 'ਚ ਕੈਂਡੀਡੇਟਸ ਨੂੰ ਜ਼ਿਆਦਾ ਮੁਸ਼ਕਿਲ ਹੈ, ਉਨ੍ਹਾਂ ਨੂੰ ਉਹ ਸਮਾਂ ਰਹਿੰਦੇ ਦੂਰ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੇ ਹੋਸਟਲ 'ਚੋਂ ਭੇਤਭਰੇ ਹਾਲਾਤ 'ਚ ਮਿਲੀ ਵਿਦਿਆਰਥੀ ਦੀ ਲਾਸ਼, ਪੁਲਸ ਕਰ ਰਹੀ ਜਾਂਚ
ਸਿਰਫ਼ ਪੈਟਰਨ ਦੀ ਜਾਣਕਾਰੀ
ਇਸ ਸਬੰਧੀ ਆਈ.ਆਈ.ਐੱਮ. ਲਖਨਊ ਨੇ ਨੋਟਿਸ ਜਾਰੀ ਕਰਦਿਆਂ ਇਹ ਵੀ ਕਿਹਾ ਹੈ ਕਿ ਮੌਕ ਟੈਸਟ ਕੈਂਡੀਡੇਟਸ ਨੂੰ ਪ੍ਰੀਖਿਆ ਤੋਂ ਜਾਣੂ ਕਰਵਾਉਣ ਲਈ ਜਾਰੀ ਕੀਤੇ ਗਏ ਹਨ। ਇਸ ਨਾਲ ਉਹ ਐਗਜ਼ਾਮ 'ਚ ਪੁੱਛੇ ਜਾਣ ਵਾਲੇ ਐੱਮ.ਸੀ.ਕਿਊ. ਅਤੇ ਨਾਨ ਐੱਮ.ਸੀ.ਕਿਊ. ਸਵਾਲਾਂ ਸਬੰਧੀ ਜਾਣ ਸਕਣਗੇ। ਹਾਲਾਂਕਿ, ਇਸ ਦਾ ਮਤਲਬ ਇਹ ਕਦੇ ਨਹੀਂ ਹੈ ਕਿ ਇਹੀ ਸਵਾਲ ਪੇਪਰ ਵਿੱਚ ਆਉਣਗੇ। ਐਕਚੁਅਲ ਪੇਪਰ ਇਸੇ ਤਰ੍ਹਾਂ ਦਾ ਹੋਵੇਗਾ ਪਰ ਸਵਾਲ ਇਹ ਆ ਵੀ ਸਕਦੇ ਹਨ ਤੇ ਨਹੀਂ ਵੀ।
ਇਨ੍ਹਾਂ ਕੈਂਡੀਡੇਟਸ ਦੇ ਲਈ ਜਾਰੀ ਹੋਏ ਹਨ ਵੱਖਰੇ ਮੌਕ ਟੈਸਟ
ਦੱਸ ਦੇਈਏ ਕਿ ਪੀ.ਡਬਲਿਊ.ਡੀ. ਕੈਂਡੀਡੇਟਸ ਲਈ ਵੱਖ ਤੋਂ ਮੌਕ ਟੈਸਟ ਲਿੰਕ ਐਕਟਿਵ ਕੀਤਾ ਗਿਆ ਹੈ। ਇਨ੍ਹਾਂ ਨੂੰ ਡਾਊਨਲੋਡ ਕਰਨ ਲਈ ਕੈਂਡੀਡੇਟਸ ਨੂੰ ਸੈਪਰੇਟ ਲਿੰਕ ’ਤੇ ਜਾਣਾ ਪਵੇਗਾ। ਪ੍ਰੀਖਿਆ 26 ਨਵੰਬਰ ਨੂੰ ਲਈ ਜਾਵੇਗੀ। ਇਹ ਵੀ ਜਾਣ ਲੈਣ ਕਿ ਮੌਕ ਟੈਸਟ ਦੀ ਡਿਊਰੇਸ਼ਨ 120 ਮਿੰਟ ਹੋਵੇਗੀ, ਜੋ 40-40 ਮਿੰਟ ਦੇ 3 ਸਲਾਟਾਂ 'ਚ ਵੰਡਿਆ ਹੋਵੇਗਾ। ਹਰ ਸੈਕਸ਼ਨ ਨੂੰ 40 ਮਿੰਟ ਮਿਲਣਗੇ। ਪੀ.ਐੱਚ. ਕੈਂਡੀਡੇਟਸ ਲਈ ਵੀ ਪ੍ਰੀਖਿਆ ਦੇ ਸਵਾਲਾਂ ਦਾ ਪੈਟਰਨ ਇਹੀ ਹੋਵੇਗਾ ਪਰ ਉਨ੍ਹਾਂ ਨੂੰ ਐਗਜ਼ਾਮ ਦੇਣ ਲਈ 40 ਵਾਧੂ ਮਿੰਟ ਮਿਲਣਗੇ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ ਵਿਛਾਏ ਸੱਥਰ, ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ
ਕੈਂਡੀਡੇਟਸ ਲਈ ਇਹ ਹਨ ਸੁਝਾਅ :
-ਕਿਉਂਕਿ ਪਿਛਲੇ ਸਾਲ ਪ੍ਰੀਖਿਆ ਕੇਂਦਰ ਦੇ ਕੋਲ ਫਾਗ ਸੀ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘੱਟੋ-ਘੱਟ 30 ਮਿੰਟ ਪਹਿਲਾਂ ਸੈਂਟਰ ’ਤੇ ਪੁੱਜਣ।
-ਹਲਕੇ ਵਾਰਮਰ ਦੀ ਵਰਤੋਂ ਕਰਨ, ਜਿਨ੍ਹਾਂ 'ਚ ਹੁੰਡੀ ਜਾਂ ਪਾਕੇਟ ਨਾ ਹੋਣ। ਇਨਰ ਵਾਰਮਰ ਦੀ ਵਰਤੋਂ ਕਰਨ (ਖਾਸ ਤੌਰ ’ਤੇ ਸਵੇਰ ਦੇ ਸੈਸ਼ਨ ਲਈ) ਕਿਉਂਕਿ ਕਈ ਵਾਰ ਵਿਦਿਆਰਥੀਆਂ ਨੂੰ ਆਪਣੀ ਜੈਕਟ ਉਤਾਰਨ ਲਈ ਕਿਹਾ ਜਾਂਦਾ ਹੈ।
-ਸਾਰੇ ਦਸਤਾਵੇਜ਼ ਜਿਵੇਂ ਐਡਮਿਟ ਕਾਰਡ, ਰੰਗੀਨ ਫੋਟੋ, ਉਹੀ ਫੋਟੋ ਰੱਖੋ ਜੋ ਕੈਟ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸੀ।
-ਪ੍ਰੀਖਿਆ ਤੋਂ ਪਹਿਲਾਂ ਚੰਗੀ ਨੀਂਦ ਲਓ।
-ਪ੍ਰੀਖਿਆ ਤੋਂ ਪਹਿਲਾਂ ਚੰਗੀ ਡਾਈਟ ਲਓ।
-ਪ੍ਰੀਖਿਆ ਦੌਰਾਨ ਦੂਜੇ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੀ ਚਿੰਤਾ ਨਾ ਕਰੋ।
-ਮੁਨੀਸ਼ ਦੀਵਾਨ, ਡਾਇਰੈਕਟਰ, ਆਈ.ਐੱਮ.ਐੱਸ., ਲੁਧਿਆਣਾ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਦੀ ਮੀਟਿੰਗ, ਹੋ ਸਕਦੇ ਨੇ ਵੱਡੇ ਫ਼ੈਸਲੇ
NEXT STORY