ਤਰਨਤਾਰਨ, (ਰਮਨ)- ਰੀਜ਼ਨਲ ਟਰਾਂਸਪੋਰਟ ਅਥਾਰਟੀ ਆਰ. ਟੀ. ਓ. ਕੰਵਲਜੀਤ ਸਿੰਘ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਤਰਨਤਾਰਨ ਹਰੀਕੇ ਰੋਡ 'ਤੇ ਨਾਕਾਬੰਦੀ ਕਰਕੇ ਓਵਰਲੋਡ ਤੇ ਅਧੂਰੇ ਕਾਗਜ਼ਾਤ ਵਾਲੇ ਟਰੱਕ ਤੇ ਟਿੱਪਰਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਮੈਡਮ ਬਲਰਾਜ ਕੌਰ, ਮੈਡਮ ਪੂਨਮ, ਬਗੀਚਾ ਸਿੰਘ, ਵਰਿੰਦਰ ਸ਼ਰਮਾ ਵਿੱਕੀ ਅਤੇ ਗੁਰਸਾਹਿਬ ਸਿੰਘ ਹਾਜ਼ਰ ਸਨ।
ਫੈਕਟਰੀ 'ਚ ਚੋਰੀ, ਕੇਸ ਦਰਜ
NEXT STORY