ਝਬਾਲ, (ਨਰਿੰਦਰ)- ਬੀਤੀ ਰਾਤ ਬਲਾਕ ਗੰਡੀਵਿੰਡ ਦੇ ਪਿੰਡ ਖੈਰਦੀਨ ਕੇ ਵਿਖੇ ਫਲੱਸ਼ ਲਈ ਪੁੱਟੇ ਟੋਏ ਵਿਚ ਘਰ ਦੇ ਮਾਲਕ ਤਰਸੇਮ ਸਿੰਘ ਦੀ ਡਿੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਬੀਤੀ ਰਾਤ ਤਕਰੀਬਨ 11 ਕੁ ਵਜੇ ਆਪਣੇ ਕੰਮ ਤੋਂ ਵਿਹਲਾ ਹੋ ਕੇ ਘਰ ਵਾਪਸ ਆਇਆ ਤਾਂ ਉਹ ਬੂਹੇ ਅੱਗੇ ਬਣ ਰਹੀ ਫਲੱਸ਼ ਦੇ ਅਧੂਰੇ ਟੋਏ 'ਚ ਡਿੱਗ ਪਿਆ, ਜਿਸ ਦੀ ਡਾਕਟਰ ਕੋਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਸਦੇ 4 ਛੋਟੇ ਬੱਚੇ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਉਸ ਲਈ ਵੱਡੀ ਮੁਸ਼ਕਿਲ ਹੈ। ਇਸ ਸਬੰਧੀ ਸਬੰਧਤ ਮਹਿਕਮੇ ਦੇ ਜੇ. ਈ. ਬਲਵਿੰਦਰ ਸਿੰਘ ਨਾਲ ਰਾਬਤਾ ਕਰਨਾ ਚਾਹਿਆ ਤਾ ਉਨ੍ਹਾਂ ਨੇ ਆਪਣਾ ਵੀ ਫੋਨ ਨਹੀਂ ਚੁੱਕਿਆ।
ਅਮਰਿੰਦਰ ਗਿੱਲ ਦੀ 'ਲਾਹੌਰੀਏ' ਨੇ ਜਿੱਤਿਆ ਸਰਵਉੱਤਮ ਫਿਲਮ ਐਵਾਰਡ
NEXT STORY