ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਬੀ. ਓ. ਪੀ. ਦੋਨਾ ਤੇਲੂ ਮੱਲ ਦੇ ਏਰੀਆ ਵਿਚ ਬੀ. ਐੱਸ. ਐੱਫ. ਵੱਲੋਂ ਭਾਰਤ ਵਿਚ ਘੁਸਪੈਠ ਕਰਦੇ ਫੜੇ ਗਏ 2 ਪਾਕਿ ਨਾਗਰਿਕਾਂ ਨੂੰ ਪੁੱਛਗਿੱਛ ਉਪਰੰਤ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੇ ਪਾਕਿ ਨਾਗਰਿਕ ਨਵਾਜ਼ ਅਹਿਮਦ ਪੁੱਤਰ ਮੁਹੰਮਦ ਅਸ਼ਰਫ (28) ਅਤੇ ਸਹੀਲ ਅਹਿਮਦ (19) ਵਾਸੀ ਪਿੰਡ ਖੁਦੀਆ ਖਾਸ ਜ਼ਿਲਾ ਕਸੂਰ (ਪਾਕਿਸਤਾਨ) ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋ ਗਏ ਸਨ। ਪਾਕਿ ਰੇਂਜਰਾਂ ਅਤੇ ਬੀ. ਐੱਸ. ਐੱਫ. ਅਧਿਕਾਰੀਆਂ ਨਾਲ ਚੱਲੀ ਮੀਟਿੰਗ ਉਪਰੰਤ ਇਹ ਦੋਵੇਂ ਪਾਕਿਸਤਾਨੀ ਘੁਸਪੈਠੀਆਂ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰਦਿਆਂ ਬੀ. ਐੱਸ. ਐੱਫ. ਵੱਲੋਂ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ।
ਨਾਲੇ ਦੇ ਗੰਦੇ ਪਾਣੀ ਦਾ ਪ੍ਰਸ਼ਾਸਨ ਕੋਲ ਨਹੀਂ ਹੈ ਪੱਕਾ ਹੱਲ!
NEXT STORY