ਲੁਧਿਆਣਾ (ਵੈੱਬ ਡੈਸਕ, ਗੌਤਮ) : ਇੱਥੇ ਵਿਜੀਲੈਂਸ ਈ. ਓ. ਵਿੰਗ ਨੇ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਪਾਸਪੋਰਟ ਦਫ਼ਤਰ ਦੇ ਨੇੜੇ ਇਕ ਪਾਸਪੋਰਟ ਏਜੰਟ ਨੂੰ ਕਾਬੂ ਕੀਤਾ ਹੈ। ਟੀਮ ਨੇ ਏਜੰਟ ਦੇ ਕਬਜ਼ੇ 'ਚੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਫਿਲਹਾਲ ਅਧਿਕਾਰੀਆਂ ਨੇ ਫੜ੍ਹੇ ਗਏ ਏਜੰਟ ਦੀ ਪਛਾਣ ਬਾਰੇ ਨਹੀਂ ਦੱਸਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਵਲ ਏਜੰਟਾਂ ਦਾ ਮਾਲਕ ਅਜੇ ਫ਼ਰਾਰ ਹੈ ਅਤੇ ਉਸ ਦੀ ਕਰਿੰਦੇ ਨੂੰ ਹੀ ਫੜ੍ਹਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਦੇ ਦਿੱਤੀ ਇਹ ਮਨਜ਼ੂਰੀ
ਦੱਸਿਆ ਜਾ ਰਿਹਾ ਹੈ ਕਿ ਕਿਸੇ ਔਰਤ ਤੋਂ ਉਕਤ ਲੋਕਾਂ ਨੇ ਜਲਦੀ ਪਾਸਪੋਰਟ ਬਣਵਾਉਣ ਦੇ ਏਵਜ਼ 'ਚ 20 ਹਜ਼ਾਰ ਰੁਪਏ ਲਏ ਸਨ ਪਰ ਫਿਰ ਵੀ ਪਾਸਪੋਰਟ ਨਹੀਂ ਬਣਿਆ ਤਾਂ ਔਰਤ ਨੇ ਮੁੱਖ ਮੰਤਰੀ ਪੰਜਾਬ ਦੇ ਸ਼ਿਕਾਇਤ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੀ ਜਾਂਚ ਈ. ਓ. ਵਿੰਗ ਵਿਜੀਲੈਂਸ ਨੂੰ ਸੌਂਪੀ ਗਈ ਸੀ। ਟੀਮ ਨੇ ਕਾਰਵਾਈ ਕਰਦੇ ਹੋਏ ਉਕਤ ਦੋਸ਼ੀ ਨੂੰ ਫੜ੍ਹਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਟਰੇਨ ਦੀ ਲਪੇਟ 'ਚ ਆਏ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਪਾਸਪੋਰਟ ਦੇ ਦਫ਼ਤਰ 'ਚ ਕੰਮ ਕਰਨ ਵਾਲਾ ਕੋਈ ਅਧਿਕਾਰੀ ਸ਼ਾਮਲ ਹੈ ਜਾਂ ਨਹੀਂ। ਜ਼ਿਕਰਯੋਗ ਹੈਕਿ ਜ਼ਿਆਦਾਤਰ ਪਾਸਪੋਰਟ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਨੂੰ ਦਫ਼ਤਰ ਤੋਂ ਕਾਫੀ ਲੇਟ ਦੀ ਅਪੁਆਇੰਟਮੈਂਟ ਦਿੰਦੇ ਹਨ ਪਰ ਕਈ ਸਰਗਰਮ ਏਜੰਟ ਪਾਸਪੋਰਟ ਬਣਾਉਣ ਦਾ ਕਹਿ ਕੇ ਮੋਟੀ ਰਕਮ ਵਸੂਲ ਕਰ ਰਹੇ ਹਨ। ਫਿਲਹਾਲ ਮਾਮਲੇ ਨੂੰ ਲੈ ਕੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਭਾਖੜਾ ’ਚੋਂ ਮਿਲੀ ਲਾਸ਼, ਪਿੰਡ ਸਤੌਜ ਦਾ ਰਹਿਣ ਵਾਲਾ ਸੀ ਗੁਰਪ੍ਰੀਤ
NEXT STORY