ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਕਾਲਜ ਦੇ ਵਿਦਿਆਰਥੀਆਂ ਵਲੋਂ ਅੱਜ ਸਾਰੇ ਬਜ਼ਾਰ 'ਚ ਤਿਰੰਗਾ ਯਾਤਰਾ ਕੱਢੀ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ 44 ਮੀਟਰ ਲੰਮਾ ਤਿਰੰਗਾ ਹੱਥਾਂ 'ਚ ਫੜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕੇ ਸਾਨੂੰ ਸਾਡੀ ਫੌਜ 'ਤੇ ਪੂਰਾ ਮਾਨ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਖਾਤਮਾ ਹੋਣਾ ਜਰੂਰੀ ਹੈ ਤੇ ਅਸੀਂ ਸਾਰੇ ਨੌਜਵਾਨ ਸਰਕਾਰ ਅਤੇ ਭਾਰਤੀ ਫੌਜ ਨਾਲ ਹਰ ਹਾਲਾਤਾਂ 'ਚ ਖੜੇ ਹਾਂ।
ਦੱਸ ਦੇਈਏ ਕੇ ਦੇਸ਼ ਲਈ ਇੱਕ ਵੱਡੀ ਖੁਸ਼ੀ ਇਹ ਹੈ ਕੇ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਅੱਜ ਵਾਹਘਾ ਬਾਰਡਰ ਦੇ ਜ਼ਰੀਏ ਭਾਰਤ ਸ਼ਾਮ ਦੇ ਕਰੀਬ 4:30 ਵਜੇ ਪਰਤਣਗੇ, ਜਿੰਨਾ ਦਾ ਇੰਤਜ਼ਾਰ ਸਾਰੇ ਦੇਸ਼ ਵਾਸੀਆਂ ਨੂੰ ਹੈ।
ਅਲਰਟ: ਜਲੰਧਰ ਪੁਲਸ ਨੇ ਵਧਾਈ ਇੰਡੀਅਨ ਆਇਲ ਡੰਪ ਦੀ ਸੁਰੱਖਿਆ
NEXT STORY