ਪਠਾਨਕੋਟ (ਆਦਿਤਿਆ ਸ਼ਾਰਦਾ) - ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਅੱਜ ਸ਼ਾਮ 4 ਵਜੇ ਰੇਲਵੇ ਕਿ. ਮੀ. 112/3-4 'ਤੇ ਰੇਲਵੇ ਟ੍ਰੈਕ ਕੋਲ ਜੀ. ਆਰ. ਪੀ. ਚੈਕਿੰਗ ਦੌਰਾਨ ਇਕ ਥੈਲਾ ਨੁਮਾ ਪੈਕੇਟ 'ਚ ਬੰਬ ਵਰਗੀ ਚੀਜ਼ ਮਿਲਣ ਨਾਲ ਹਫੜਾ-ਦਫੜੀ ਮਚ ਗਈ।ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਇੰਚਾਰਜ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਪਲਵਿੰਦਰ ਸਿੰਘ, ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਇੰਚਾਰਜ ਬਲਵੀਰ ਸਿੰਘ ਘੁੰਮਣ ਤੇ ਏ. ਐੱਸ. ਆਈ. ਅਨਿਲ ਨੇ ਦੱਸਿਆ ਕਿ ਇਸ ਦੌਰਾਨ ਡਾਗ ਸਕੁਐਡ ਤੇ ਐਂਟੀ ਸੈਬੋਟਾਈਜ਼ ਦਸਤੇ ਨੂੰ ਬੁਲਾ ਕੇ ਜਾਂਚ ਕੀਤੀ ਗਈ ਤਾਂ ਅੱਧਾ ਦਰਜਨ ਤੋਂ ਵੱਧ ਬੰਬ ਵਰਗੀਆਂ ਚੀਜ਼ਾਂ ਨਿਕਲੀਆਂ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਬੰਬ ਵਰਗੀਆਂ ਚੀਜ਼ਾਂ ਫੌਜ ਦੇ ਟੈਂਕਾਂ 'ਤੇ ਚਾਰਜਿੰਗ ਲਈ ਵਰਤੇ ਜਾਣ ਵਾਲੇ ਸੈੱਲ ਹਨ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਜਲਦ ਹੀ ਇਨ੍ਹਾਂ ਨੂੰ ਫੌਜ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਜਾਵੇਗਾ, ਉਥੇ ਪੁਲਸ ਵੱਲੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਗਈ।
ਚੋਰੀ ਦੇ 12 ਟਾਇਰਾਂ ਸਣੇ ਇਕ ਦੋਸ਼ੀ ਕਾਬੂ
NEXT STORY