ਭਾਦਸੋਂ (ਅਵਤਾਰ): ਬੀਤੇ ਦਿਨੀਂ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਗੋਬਿਦਪੁਰਾ ਵਿਖੇ 60 ਸਾਲਾ ਬਜੁਰਗ ਦੇ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ ,ਜਿਸਦੀ ਅੱਜ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਸੁਰਿੰਦਰਪਾਲ ਸਿੰਘ ਪਿੰਡ ਗੋਬਿੰਦਪੁਰਾ ਜੋ ਕਿ ਬੋਰ ਲਗਾਉਣ ਦਾ ਕੰਮ ਕਰਦਾ ਸੀ, ਉਸਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸਨੂੰ ਸਿਹਤ ਵਿਭਾਗ ਭਾਦਸੋਂ ਦੀ ਟੀਮ ਵਲੋਂ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ: ਦਾਜ ਦੀ ਮੰਗ ਖਾਤਰ ਘਰੋਂ ਕੱਢੀ ਨਵ-ਵਿਆਹੁਤਾ ਨੇ ਰੋ-ਰੋ ਲਗਾਈ ਇਨਸਾਫ ਦੀ ਗੁਹਾਰ
ਉਸਦੀ ਮੌਤ ਹੋਣ ਉਪਰੰਤ ਅੱਜ ਮ੍ਰਿਤਕ ਸੁਰਿੰਦਰਪਾਲ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੋਬਿੰਦਪੁਰਾ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੰਸਕਾਰ ਕਰਨ ਮੌਕੇ ਪਰਿਵਾਰ ਅਤੇ ਰਿਸ਼ਤੇਦਾਰ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੇਨੈਟਾਈਜ ਕਰਕੇ ਅਤੇ ਪੀ.ਪੀ. ਕਿੱਟਾ ਪਹਿਨਾ ਕੇ ਉਨ੍ਹਾਂ ਵਲੋਂ ਸੰਸਕਾਰ ਦੀ ਰਸਮ ਅਦਾ ਕੀਤੀ। ਇਸ ਦੌਰਾਨ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਭਾਦਸੋ, ਹਰਮੀਤ ਸਿੰਘ ਹੈਪੀ ਗੋਬਿੰਪੁਰਾ, ਡਾ.ਪ੍ਰਭਸ਼ਰਨ ਸਿੰਘ, ਮਜਵੰਤ ਕੌਰ, ਰਾਜ ਕੁਮਾਰ, ਮਨਦੀਪ ਸਿੰਘ, ਕੁਲਦੀਪ ਸਿੰਘ ਸਮੇਤ ਥਾਣਾ ਭਾਦਸੋਂ ਦੀ ਪੁਲਸ ਪਾਰਟੀ ਹਾਜ਼ਰ ਸਨ।
ਇਹ ਵੀ ਪੜ੍ਹੋ: ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ
ਇਹ ਵੀ ਪੜ੍ਹੋ: ਫਾਜ਼ਿਲਕਾ ਦੀ ਇਸ ਲਾੜੀ ਨੇ ਕਈਆਂ ਨੂੰ ਪਾਇਆ ਪੜ੍ਹਨੇ, ਪਹਿਲਾਂ ਪਾਉਂਦੀ ਹੈ ਪਿਆਰ, ਫਿਰ...
ਆਦਰਸ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਰਿਹਾ 100 ਫੀਸਦੀ
NEXT STORY