ਪਟਿਆਲਾ (ਨਿਰਦੋਸ਼)-ਰਾਜਪੁਰਾ-ਅੰਬਾਲਾ ਰੋਡ ’ਤੇ ਐਕਸਾਈਜ਼ ਵਿਭਾਗ ਵੱਲੋਂ ਏ. ਈ. ਟੀ. ਸੀ. ਐੈੱਸ. ਕੇ. ਗਰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ਰਾਬ ਸਮੱਗਲਿੰਗ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਨਾਕਾਬੰਦੀ ਕਰ ਕੇ ਦੂਜੇ ਸੂਬਿਆਂ ਤੋਂ ਆਉਂਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਸਰਕਲ ਰਾਜਪੁਰਾ ਦੇ ਐਕਸਾਈਜ਼ ਇੰਸਪੈਕਟਰ ਸੁਰਜੀਤ ਸਿੰਘ ਢਿੱਲੋਂ ਨੇ ਪੁਲਸ ਪਾਰਟੀ ਦੇ ਨਾਲ ਰਾਜਪੁਰਾ-ਅੰਬਾਲਾ ਰੋਡ ’ਤੇ ਪੱਚੀ ਦੱਰਾ ਨੇਡ਼ੇ ਨਾਕਾਬੰਦੀ ਕਰ ਕੇ ਅੰਬਾਲਾ ਵਾਲੇ ਪਾਸਿਓਂ ਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਦੀ ਖੈਰ ਨਹੀਂ ਹੈ। ਦੂਜੇ ਸੂਬਿਆਂ ਤੋਂ ਵਾਹਨਾਂ ਰਾਹੀਂ ਸ਼ਰਾਬ ਦੀ ਸਮੱਗਲਿੰਗ ਕਾਰਨ ਪੰਜਾਬ ਦੀ ਐਕਸਾਈਜ਼ ਡਿਊਟੀ ਦਾ ਨੁਕਸਾਨ ਹੁੰਦਾ ਹੈ। ਚੈਕਿੰਗ ਦੌਰਾਨ ਵਾਹਨਾਂ ’ਚੋਂ ਨਾਜਾਇਜ਼ ਸ਼ਰਾਬ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਹ ਰੁਟੀਨ ਦੀ ਚੈਕਿੰਗ ਹੈ। ਅੱਗੇ ਵੀ ਜਾਰੀ ਰਹੇਗੀ।
ਸਿਰਫ 2 ਦਿਨ ਮਿਲਣਗੇ ਧੁੱਪ ਦੇ ਨਜ਼ਾਰੇ, ਫਿਰ ਹਫਤਾ ਭਰ ਰਹੇਗੀ ਬੱਦਲਵਾਈ
NEXT STORY