ਪਟਿਆਲਾ (ਦਰਦ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਾਰਾਂ ਵਿਖੇ ਨੈਸ਼ਨਲ ਮੈਡੀਕਲ ਬੋਰਡ ਆਫ ਪਲਾਂਟੇਸ਼ਨ ਦਿੱਲੀ ਵੱਲੋਂ ਸਪਾਂਸਰ ਅਤੇ ਵਣ ਰੇਂਜ ਅਫਸਰ ਸਮਾਣਾ ਦੀ ਦੇਖ-ਰੇਖ ਹੇਠ ਸਥਾਪਤ ਹਰਬਲ ਗਾਰਡਨ ਦਾ ਦੌਰਾ ‘ਵੈਪਕਸ’ (ਸਰਕਾਰ ਅਧੀਨ ਮਨਿਸਟਰੀ ਪਾਣੀ ਅਤੇ ਨਦੀਆਂ ਦੇ ਵਿਕਾਸ ਅਤੇ ਗੰਗਾ ਪੁਨਰ-ਨਿਰਮਾਣ) ਦੇ ਮੁੱਖ ਵਿਗਿਆਨੀ ਪਰਿਯੋਜਨਾ ਮੁਲਾਂਕਣ ਅਤੇ ਖੇਤੀਬਾਡ਼ੀ, ਡਾ. ਕੇ. ਪੀ. ਐੈੱਸ. ਮਲਿਕ ਨੇ ਆਪਣੀ ਟੀਮ ਸਮੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਹਰਬਲ ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰਬਲ ਪੌਦਿਆਂ ਸਬੰਧੀ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਮਨਾਂ ਅੰਦਰ ਹਰਬਲ ਪੌਦਿਆਂ ਬਾਰੇ ਚੇਤਨਾ ਪੈਦਾ ਕਰਨ ਦੀ ਲੋਡ਼ ’ਤੇ ਜ਼ੋਰ ਦਿੱਤਾ। ਸਕੂਲ ਵੱਲੋਂ ਗਾਰਡਨ ਦੇ ਵਧੀਆ ਰੱਖ-ਰਖਾਅ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਡਾ. ਰਣਜੋਧ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮਹਿੰਦਰਪਾਲ ਅਤੇ ਇਲਾਕਾ ਅਫ਼ਸਰ ਸਤਪਾਲ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਕੁੱਝ ਅਧਿਆਪਕਾਂ ਨੇ ਹਰਬਲ ਪੌਦੇ ਲਾਉਣ ਦਾ ਪ੍ਰਣ ਲਿਆ। ਇਸ ਮੌਕੇ ਲੈਕਚਰਾਰ ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਸਤਵੰਤ ਸਿੰਘ, ਸ੍ਰੀਨਿਵਾਸ, ਗੁਰਚਰਨ ਸਿੰਘ, ਵਿਕਾਸ ਕੁਮਾਰ, ਅਮਿਤ ਕੁਮਾਰ, ਸੁਖਚੈਨ ਸਿੰਘ, ਮੈਡਮ ਕੁਸਮ ਲਤਾ, ਮੈਡਮ ਰਜਨੀ ਬਾਲਾ, ਪਰਮਜੀਤ ਕੌਰ (ਸਾਇੰਸ ਮਿਸਟ੍ਰੈੈੱਸ) ਤੇ ਹਰਲੀਨ ਕੌਰ ਆਦਿ ਅਧਿਆਪਕ ਸ਼ਾਮਲ ਸਨ। ਪ੍ਰਿੰਸੀਪਲ ਵੱਲੋਂ ਡਾ. ਕੇ. ਪੀ. ਐੱਸ. ਮਲਿਕ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਸਿੱਖਿਆ ਅਤੇ ਗਿਆਨ ਬਿਨਾਂ ਮਨੁੱਖਾ ਜ਼ਿੰਦਗੀ ਬੇਕਾਰ : ਸ਼ਰਮਾ
NEXT STORY