ਫਤਿਹਗੜ੍ਹ ਸਾਹਿਬ (ਜੱਜੀ)- ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲਿਆਂ ਨੇ ਕਿਹਾ ਕਿ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਜ਼ਿੰਦਗੀ ਵਿਅਰਥ ਦੇ ਕੰਮਾਂ ’ਚ ਗੁਆਉਣੀ ਨਹੀਂ ਚਾਹੀਦੀ ਤੇ ਪ੍ਰਮਾਤਮਾ ਨੂੰ ਨਾਮ ਸਿਮਰਨ ਰਸ਼ਾ ਯਾਦ ਰੱîਖਣਾ ਚਾਹੀਦਾ ਹੈ, ਅਕਾਲ ਪੁਰਖ ਵੱਲੋਂ ਦਿੱਤੇ ਗਏ ਇਨਸਾਨੀ ਜਾਮੇ ’ਚ 24 ਘੰਟਿਆਂ ’ਚ 24 ਹਜ਼ਾਰ ਸੁਆਸ ਮਿਲਦੇ ਹਨ, ਪਰ ਅਸੀਂ ਉਸ ਪਰਮਾਤਮਾ ਦੇ ਲੇਖੇ ਕਿੰਨੇ ਸੁਆਸ ਲਗਾਉਣੇ ਹਨ, ਕਦੀ ਇਸ ਦਾ ਹਿਸਾਬ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਇਨਸਾਨੀ ਜਾਮੇ ਦਾ ਮੁੱਖ ਮਕਸਦ ਨਾਮ-ਸਿਮਰਨ ਨਹੀਂ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ। ਬਡ਼ੇ ਦੁੱਖ ਦੀ ਗੱਲ ਹੈ ਕਿ ਅੱਜ ਹਰ ਇਨਸਾਨ ਆਪਣਾ ਮਕਸਦ ਭੁੱਲਦਾ ਹੋਇਆ ਦੁਨੀਆ ਦੇ ਜਾਲ ’ਚ ਫਸਦਾ ਜਾ ਰਿਹਾ ਹੈ। ਇਨਸਾਨ ਨੂੰ ਦੁਨੀਆ ’ਚ ਆਇਆ ਕਰੋਡ਼ਾਂ ਸਾਲ ਹੋ ਚੁੱਕੇ ਹਨ, ਕਦੀ ਕਿਸੇ ਜੂਨ ’ਚ ਤੇ ਕਦੇ ਕਿਸੇ ’ਚ ਭਟਕਦਾ ਫਿਰ ਰਿਹਾ ਹੈ। ਸਾਨੂੰ ਇਸ 84 ਦੇ ਤਹਿਖਾਨੇ ’ਚ ੋਂ ਨਿਕਲਣ ਲਈ ਸੰਤਾਂ ਵੱਲੋਂ ਬਖਸ਼ਿਸ਼ ਕੀਤੇ ਗਏ ਸ਼ਬਦ ਦਾ ਅਭਿਆਸ ਕਰਨਾ ਹੋਵੇਗਾ ਤੇ ਗੁਰੂਆਂ ਵੱਲੋਂ ਦਰਸਾਏ ਰਾਹ ’ਤੇ ਚੱਲ ਕੇ ਆਪਣਾ ਜੀਵਨ ਸੁਧਾਰਨਾ ਚਾਹੀਦਾ ਹੈ। ਪ੍ਰਭੂ ਦੀ ਭਗਤੀ ਹੀ ਇਨਸਾਨ ਨੂੰ ਸੱਚਾ ਸੁੱਖ ਪ੍ਰਦਾਨ ਕਰ ਸਕਦੀ ਹੈ। ਪ੍ਰਭੂ ਦੀ ਭਗਤੀ ਤੋਂ ਇਲਾਵਾ ਪੂਰੇ ਸੰਸਾਰ ’ਚ ਅਜਿਹਾ ਕੋਈ ਸਾਧਨ ਨਹੀਂ ਹੈ ਜੋ ਇਨਸਾਨ ਦਾ ਪਾਰ ਉਤਾਰਾ ਕਰ ਸਕੇ। ਇਸ ਲਈ ਇਨਸਾਨ ਦੀ ਨਿਰਸਵਾਰਥ ਹੋ ਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਗੁਰੂਆਂ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਪਿੰਡ ਗਿੱਦਡ਼ੀ ਦੇ ਅਮਰੀਕ ਸਿੰਘ ਕੈਨੇਡਾ, ਭਗਵੰਤ ਸਿੰਘ ਪ੍ਰਧਾਨ ਭਗਤ ਰਵਿਦਾਸ ਕਮੇਟੀ, ਭਜਨ ਸਿੰਘ ਸਾਬਕਾ ਸਰਪੰਚ, ਕੇਸਰ ਸਿੰਘ, ਬੰਤ ਸਿੰਘ, ਹਰਚੰਦ ਸਿੰਘ, ਦਿਲਬਾਗ ਸਿੰਘ, ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਮਨਜੀਤ ਸਿੰਘ ਪੰਚ, ਸ਼ਮਸ਼ੇਰ ਸਿੰਘ ਪੰਚ, ਸੁਖਦੇਵ ਸਿੰਘ ਪੱਪੀ ਤੇ ਹੋਰ ਹਾਜਰ ਸਨ। ਇਸ ਮੌਕੇ ਪਿੰਡ ਗਿੱਦਡ਼ੀ ਜ਼ਿਲਾ ਲੁਧਿਆਣਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾਡ਼ਾ ਮਨਾਏ ਜਾਣ ਮੌਕੇ ਰੂਹਾਨੀ ਦੀਵਾਨ ਲਗਾਉਣ ਲਈ ਵੀ ਬਾਬਾ ਦਲਵਾਰਾ ਸਿੰਘ ਜੀ ਨੇ ਪੋਸਟਰ ਜਾਰੀ ਕੀਤਾ।
ਭਗਡ਼ਾਣਾ ਦੀ ਪੰਚਾਇਤ ਨੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ
NEXT STORY