ਪਟਿਆਲਾ (ਗੁਰਪਾਲ)-ਬਨੂੜ ਤੋਂ ਅੰਬਾਲਾ ਵਾਇਆ ਤੇਪਲਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਇਕ ਸਕਾਰਪੀਓ ਵੱਲੋਂ ਕਾਰ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਵਾਪਰੇ ਹਾਦਸੇ ’ਚ 7 ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਕ ਕਾਰ ’ਚ ਸਵਾਰ ਹੋ ਕੇ 4 ਨੌਜਵਾਨ ਬਨੂਡ਼ ਤੋਂ ਤੇਪਲਾਂ ਵੱਲ ਜਾ ਰਹੇ ਸਨ। ਜਦੋਂ ਉਹ ਕੌਮੀ ਮਾਰਗ ’ਤੇ ਪੈਂਦੇ ਪਿੰਡ ਬਾਸਮਾਂ ਕਾਲੋਨੀ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਕਾਰ ਨੂੰ ਓਵਰਟੇਕ ਕਰਨ ਲੱਗੀ। ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ’ਚ 7 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਹਾਈਵੇ ਪਟਰੋਲੀਅਮ ਦੇ ਹੌਲਦਾਰ ਮੰਦਰ ਸਿੰਘ ਅਤੇ ਪਿੰਡ ਬਾਸਮਾਂ ਕਾਲੋਨੀ ਦੇ ਸਰਪੰਚ ਪਾਲਾ ਸਿੰਘ ਨੇ ਚੁੱਕ ਕੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਭਰਤੀ ਕਰਵਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਵਾਹਨ ਚਕਨਾਚੂਰ ਹੋ ਗਏ। ਮੋਟਰਸਾਈਕਲ ’ਤੇ ਸਵਾਰ 2 ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਮੈਡੀਕਲ ਕੈਂਪ ’ਚ 455 ਮਰੀਜ਼ਾਂ ਦਾ ਚੈੈੱਕਅਪ
NEXT STORY