ਪਟਿਆਲਾ (ਜੋਸਨ)-ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖਡ਼ਾ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਹਨਤੀ ਅਤੇ ਸੂਝਵਾਨ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਸ. ਰੱਖਡ਼ਾ ਅੱਜ ਡਕਾਲਾ ਵਿਖੇ ਸਰਪੰਚ ਗੁਰਮੇਲ ਸਿੰਘ ਨੂੰ ਐੈੱਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਬੋਲ ਰਹੇ ਸਨ। ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਭੁਪਿੰਦਰ ਸਿੰਘ ਡਕਾਲਾ ਸਰਕਲ ਜਥੇਦਾਰ ਵੀ ਮੌਜੂਦ ਸਨ। ਸੁਰਜੀਤ ਸਿੰਘ ਰੱਖਡ਼ਾ ਨੇ ਆਖਿਆ ਕਿ ਅਕਾਲੀ ਦਲ ਹਮੇਸ਼ਾ ਆਪਣੇ ਆਗੂਆਂ ਅਤੇ ਵਰਕਰਾਂ ਦਾ ਖਾਸ ਧਿਆਨ ਰਖਦੀ ਹੈ। ਦੂਜੇ ਪਾਸੇ ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਹਡ਼ੀ ਲੋਕਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ, ਖੁਦ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਵੀ ਬੋਲਣ ਨਹੀਂ ਦਿੰਦੀ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਭੁਪਿੰਦਰ ਸਿੰਘ ਡਕਾਲਾ ਨੇ ਆਖਿਆ ਕਿ ਉਹ ਬਹੁਤ ਕਿਸਮਤ ਵਾਲੇ ਹਨ ਕਿ ਉਹ ਸੁਰਜੀਤ ਸਿੰਘ ਰੱਖਡ਼ਾ ਵਰਗੇ ਸੂਝਵਾਨ ਵਿਅਕਤੀ ਨਾਲ ਕੰਮ ਕਰ ਰਹੇ ਹਨ। ਇਸ ਸਮੇਂ ਇੰਦਰਜੀਤ ਰੱਖਡ਼ਾ, ਗੁਰਧਿਆਨ ਭਾਨਰੀ, ਨਾਇਬ ਸਿੰਘ ਲੰਗਡ਼ੋਈ, ਨਛੱਤਰ ਸਿੰਘ ਭਾਨਰਾ, ਹਰਿੰਦਰ ਸਿੰਘ ਡਰੋਲਾ, ਬਲਬੀਰ ਸਿੰਘ, ਅਮਰੀਕ ਸਿੰਘ, ਧਰਮ ਸਿੰਘ ਅਤੇ ਹਰਜੀਤ ਸਿੰਘ ਆਦਿ ਮੌਜੂਦ ਸਨ।
ਆਈ. ਟੀ. ਆਈ. ਇੰਪਲਾਈਜ਼ ਐਸੋ. ਚੌਂਦਾ ਦੀ ਚੋਣ
NEXT STORY