ਪਟਿਆਲਾ (ਜੋਸਨ, ਬਲਜਿੰਦਰ)-‘ਪਾਰਕ ਬਚਾਓ ਕਮੇਟੀ’ ਦੇ ਬੈਨਰ ਹੇਠ ਅੱਜ ਘੁਮਣ ਨਗਰ-ਏ, ਘੁਮਣ ਨਗਰ-ਬੀ ਅਤੇ ਅਜ਼ਾਦ ਨਗਰ ਨੇ ਇਲਾਕਾ ਵਾਸੀਆਂ ਵੱਲੋਂ ਪਾਰਕ ਦੀ ਜਗ੍ਹਾ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਲਈ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਮੇਅਰ ਖਿਲਾਫ ਜ਼ੋਰਦਾਰ ਰੋਸ ਜ਼ਾਹਰ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁੱਝ ਵੱਡੇ ਵਪਾਰਕ ਅਦਾਰਿਆਂ ਨੂੰ ਫਾਇਦਾ ਪਹੁੰਚਾਉਣ ਲਈ ਇੱਥੇ ਬਣ ਰਹੇ ਪਾਰਕ ਦੀ ਉਸਾਰੀ ਨੂੰ ਰੋਕ ਕੇ ਪਾਰਕ ਦੀ ਰਿਜ਼ਰਵ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਇਹ ਜਗ੍ਹਾ ਪਾਰਕ ਲਈ ਪਹਿਲਾਂ ਹੀ ਰਿਜ਼ਰਵ ਹੈ ਤਾਂ ਫਿਰ ਇੱਥੇ ਕੋਈ ਹੋਰ ਕਬਜ਼ਾ ਕਿਵੇਂ ਕਰ ਸਕਦਾ ਹੈ? ਇਹ ਸਾਰੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਲੋਕਾਂ ਨੇ ਇਕੱਠੇ ਹੋ ਕੇ ਅੱਜ ਨਗਰ ਨਿਗਮ ਦੇ ਮੇਅਰ ਦਾ ਪੁਤਲਾ ਸਾਡ਼ ਕੇ ਰੋਸ ਜ਼ਾਹਰ ਕਰਦਿਆਂ ਪਾਰਕ ਦੀ ਮੁਡ਼ ਉਸਾਰੀ ਕਰਵਾਉਣ ਲਈ ਸਰਕਾਰ ਨੂੰ 7 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਲਾਕਾ ਵਾਸੀਆਂ ਨੇ ਆਖਿਆ ਕਿ ਜੇਕਰ ਇਹ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ‘ਪਾਰਕ ਬਚਾਓ ਕਮੇਟੀ’ ਦੇ ਬੈਨਰ ਹੇਠ ਸਰਹਿੰਦ ਰੋਡ ਨੂੰ ਜਾਮ ਕਰਨਗੇ। ਲੋਕਾਂ ਨੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੀ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ।
ਹਿਊਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਨੇ ਵੰਡਿਆ ਵਿਧਵਾਵਾਂ ਨੂੰ ਰਾਸ਼ਨ
NEXT STORY