ਪਟਿਆਲਾ (ਜੋਸਨ)-ਗੁਰਦੁਆਰਾ ਸ੍ਰੀ ਨਵੀਨ ਸਿੰਘ ਸਭਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਹਿੰਦੁਸਤਾਨ ਦੀ ਅਜ਼ਾਦੀ ਅਤੇ ਖਾਲਸਾ ਪੰਥ ਦੀ ਚਡ਼੍ਹਦੀ ਕਲਾ ਲਈ ਕਹੂਟੇ ਦੇ ਸਿੱਖਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਅਤੇ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ’ਚ ਮਹਾਨ ਯਾਦਗਾਰੀ ਕਾਨਫਰੰਸ ਅਤੇ ਕੀਰਤਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕੀਰਤਨੀ ਜਥੇ ਭਾਈ ਜਗਮੋਹਨ ਸਿੰਘ ਅਤੇ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ । ਇਸ ਦੌਰਾਨ ਚੇਅਰਮੈਨ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਕਹੂਟਾ ਬਰਾਦਰੀ ਸਿੱਖ ਕੌਮ ਦੀ ਵਰੋਸਾਈ ਹੈ। ਇਸ ਨੇ ਦੇਸ਼ ਦੀ ਅਜ਼ਾਦੀ ’ਚ ਵੱਡਾ ਯੋਗਦਾਨ ਪਾਇਆ ਹੈ। ਪ੍ਰਧਾਨ ਜਸਬੀਰ ਸਿੰਘ ਸੇਠੀ ਨੇ ਦੱਸਿਆ ਕਿ ਐਸੋਸੀਏਸ਼ਨ ਪਿਛਲੇ ਲੰਬੇ ਤੋਂ ਬਰਾਦਰੀ ਲਈ ਕਾਰਜ ਕਰ ਰਹੀ ਹੈ। ਇਸ ਦੌਰਾਨ ਕਹੂਟਾ ਪੋਠੋਹਾਰ ਬਰਾਦਰੀ ਵੱਲੋਂ ਪਾਏ ਯੋਗਦਾਨ ਸਬੰਧੀ ਵਿਸ਼ੇਸ਼ ਤੌਰ ’ਤੇ ਗੌਰਵਮਈ ਵਿਰਸੇ ਦਾ ਇਤਿਹਾਸ ਵੀ ਦੱਸਿਆ ਜਾਵੇਗਾ। ਹੈੈੱਡ ਗ੍ਰੰਥੀ ਪ੍ਰਣਾਮ ਸਿੰਘ ਵੱਲੋਂ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਮਨਜੋਤ ਸਿੰਘ ਸਹਿਜ ਨੂੰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੇ. ਕੇ. ਸ਼ਰਮਾ ਚੇਅਰਮੈਨ, ਕੇ. ਕੇ. ਮਲਹੋਤਰਾ ਸ਼ਹਿਰੀ ਪ੍ਰਧਾਨ, ਕੇ. ਕੇ. ਸਹਿਗਲ, ਜਸਵਿੰਦਰ ਜੁਲਕਾਂ, ਹਰਵਿੰਦਰ ਸਿੰਘ ਨਿੱਪੀ, ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ, ਡਾ. ਸੁਰਿੰਦਰਵੀਰ ਬਖਸ਼ੀ ਕੈਨੇਡਾ, ਚਿਰਾਗ ਸਿੰਘ ਬੇਦੀ, ਤੀਰਥ ਸਿੰਘ ਨਾਭਾ, ਹਰਭਜਨ ਸਿੰਘ ਨਾਭਾ, ਜਤਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਸੁਰਜੀਤ ਸਿੰਘ ਬਖਸ਼ੀ, ਅੰਮ੍ਰਿਤਪਾਲ ਸਿੰਘ, ਸੁਰਿੰਦਰਜੀਤ ਸਿੰਘ ਚੌਧਰੀ, ਮਨਪ੍ਰੀਤ ਸਿੰਘ, ਕੁਲਵਿੰਦਰਪਾਲ ਸਿੰਘ, ਪ੍ਰਭਜੀਤ ਸਿੰਘ ਚੌਧਰੀ, ਪਰਮਜੀਤ ਸਿੰਘ ਬੱਬੂ, ਹਰਨਾਮ ਸਿੰਘ, ਨਿਰਮਲ ਸਿੰਘ ਚੌਧਰੀ, ਡਾ. ਜੇ. ਐੈੱਸ. ਸਾਹਾ ਅਤੇ ਦਲਬੀਰ ਸਿੰਘ ਹੈਪੀ ਆਦਿ ਹਾਜ਼ਰ ਸਨ।
ਸਪਰੇਅ ਕਰਦਿਆਂ ਕਿਸਾਨ ਨੂੰ ਦਵਾਈ ਚਡ਼੍ਹੀ, ਮੌਤ
NEXT STORY