ਫਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ’ਚ ਪਹਿਲੀ ਵਾਰ ਨਿਵੇਕਲੀ ਕਿਸਮ ਦਾ ਗੁਰਮਤਿ ਮੁਕਾਬਲਾ ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਵਿਖੇ ਸੰਪੰਨ ਹੋਇਆ, ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। 13 ਸਿੱਖ ਇਤਿਹਾਸ ਨਾਲ ਸਬੰਧਤ ਪੁੱਛੇ ਪ੍ਰਸ਼ਨਾਂ ’ਚ ਸਹੀ ਉੱਤਰ ਦੇਣ ਵਾਲਿਆਂ ਨੂੰ ਤਕਰੀਬਨ 13 ਬੱਚਿਆਂ ਨੂੰ 40 ਲੱਖ ਰੁਪਏ ਦੇ ਇਨਾਮ ਵੰਡੇ ਗਏ ਜਿਨ੍ਹਾਂ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਰਾਜਪੁਰਾ ਦੀ ਬੱਚੀ ਨੇ ਆਲਟੋ ਕਾਰ ਇਨਾਮ ’ਚ ਜਿੱਤੀ। ਇਨ੍ਹਾਂ ਗੁਰਮਤਿ ਮੁਕਾਬਲਿਆਂ ਨੂੰ ਨੇਪਰੇ ਚਾਡ਼੍ਹਨ ਵਾਲੇ ਗਿਆਨੀ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਵਿਦਿਆਰਥੀ ਜਥਾ ਰੰਧਾਵਾ ਗਿਆਨੀ ਭਗਵਾਨ ਸਿੰਘ ਖੋਜੀ ਵੱਲੋਂ ਚਲਾਈ ਗੁਰਮਤਿ ਪ੍ਰਚਾਰ ਮੁਹਿੰਮ ਦੇ ਅਧੀਨ ਹਲਕਾ ਫਤਿਹਗਡ਼੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚਾਡ਼੍ਹਿਆ ਗਿਆ। ਇਸ ਮੌਕੇ ਇਨਾਮਾਂ ਦੀ ਵੰਡ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕੀਤੀ। ਉਨ੍ਹਾ ਗਿਆਨੀ ਪਰਵਾਨਾ ਤੇ ਖੋਜੀ ਨੂੰ ਦਿਲੋਂ ਵਧਾਈ ਦਿੱਤੀ ਕਿ ਅੱਜ ਦੇ ਇਕੱਠ ਨੇ ਇਕ ਉਮੀਦ ਜਗਾ ਦਿੱਤੀ ਕਿ ਜੇਕਰ ਪੰਜਾਬ ਦੀ ਧਰਤੀ ’ਤੇ ਨਸ਼ਿਆਂ ਤੇ ਖਾਤਮੇ ਰੋਕਣ ਲਈ ਸਿੱਖ ਸੰਸਥਾਵਾ ਅਜਿਹੇ ਉਪਰਾਲੇ ਕਰਨ ਤਾਂ ਗੁਰਮਤਿ ਦੇ ਦਰਿਆ ਵੀ ਚੱਲ ਸਕਦੇ ਹਨ। ਇਸ ਮੌਕੇ ਗਿਆਨੀ ਬਰਜਿੰਦਰ ਸਿੰਘ ਪਰਵਾਨਾ ਤੇ ਗਿਆਨੀ ਭਗਵਾਨ ਸਿੰਘ ਖੋਜੀ ਨੇ ਕਿਹਾ ਕਿ ਇਹ ਸਾਰਾ ਕਾਰਜ ਸਿੱਖ ਸੰਗਤਾਂ ਨੂੰ ਪਿੰਡ-ਪਿੰਡ ਦੇਸ਼-ਵਿਦੇਸ਼ ਤੋਂ ਮਿਲੇ ਸਹਿਯੋਗ ਦੀ ਬਦੌਲਤ ਇਹ ਕਾਰਜ ਨੇਪਰੇ ਚਡ਼੍ਹਿਆ। ਉਨ੍ਹਾਂ ਇਸ ਕਾਰਜ ਦਾ ਸਾਰਾ ਸਿਹਰਾ ਆਪਣੇ ਵਿੱਦਿਆ ਉਸਤਾਦ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੂੰ ਦਿੱਤਾ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਪੰਥਕ ਸੇਵਾਵਾਂ ਮਿਲੀਆਂ ਹਨ। ਇਸ ਮੌਕੇ ਇਨਾਮ ਪ੍ਰਾਪਤ ਵਾਲੇ ਵਿਦਿਆਰਥੀ ਪਰਨੀਤ ਕੌਰ ਰਾਜਪੁਰਾ ਨੇ ਆਲਟੋ ਕਾਰ, ਅਰਸ਼ਪ੍ਰੀਤ ਸਿੰਘ ਮੋਟਰਸਾਈਕਲ, ਕੰਵਲਜੀਤ ਕੌਰ ਜੰਮੂ ਐੱਲ. ਈ. ਡੀ 32 ਇੰਚੀ, ਰਮਨਪ੍ਰੀਤ ਕੌਰ ਆਈਫੋਨ 7, ਅਰਸ਼ਦੀਪ ਸਿੰਘ ਪਟਿਆਲਾ ਨੇ ਫਿਲਿਪਸ ਸੀ. ਡੀ., ਰੁਪਿੰਦਰ ਕੌਰ ਨੰਗਲਡੈਮ ਨੇ ਫਿਲਿਪਸ ਸੀ. ਡੀ., ਉਦਮਪ੍ਰੀਤ ਕੌਰ ਪਟਿਆਲਾ ਨੇ ਫਿਲਿਪਸ ਸੀ. ਡੀ., ਮਹਿਕਪ੍ਰੀਤ ਕੌਰ ਨੇ ਫਿਲਿਪਸ ਸੀ. ਡੀ.,ਰਵਨੀਤ ਕੌਰ ਜੰਮੂ ਨੇ ਆਈ ਫੋਨ 7 ਤੇ 1000 ਹਜ਼ਾਰ ਬੱਚਿਆਂ ਨੂੰ 2 ਤੋਂ 3 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਫ ਦੀਆਂ ਚੋਣਾਂ ’ਚ ਡਿਊਟੀਆਂ ਨਾ ਲਗਾਈਆ ਜਾਣ : ਪ੍ਰੋ. ਬਡੂੰਗਰ
NEXT STORY