ਫਤਿਹਗੜ੍ਹ ਸਾਹਿਬ (ਜ.ਬ.)- ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸਰਹਿੰਦ ਵਲੋਂ ਰਾਮਦਾਸ ਨਗਰ ਸਰਹਿੰਦ ਵਿਖੇ ਬਹਾਲ ਸਿੰਘ ਝੰਜੇਡ਼ੀ ਦੀ ਅਗਵਾਈ ’ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ 128ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਿਥੇ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣ ਪਾਇਆ, ਉੱਥੇ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਹਕੂਮਤ ਵਲੋਂ ਬਾਬਾ ਸਾਹਿਬ ਦਾ ਵੀ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਉਨ੍ਹਾਂ ਹਿੰਮਤ ਨਾ ਹਾਰੀ ਤੇ ਆਪਣੀ ਮੰਜ਼ਲ ਵੱਲ ਵਧਦੇ ਗਏ। ਇਸ ਕਾਰਨ ਅੱਜ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦੇ ਰਹਿਣਾ ਚਾਹੀਦਾ ਹੈ। ਭਾਰਤ ਰਤਨ ਡਾ. ਅੰਬੇਡਕਰ ਜੀ ਦੀ ਪਾਰਲੀਮੈਂਟ ਦਿੱਲੀ ਵੱਲ ਕੀਤੀ ਉਂਗਲ ਸਾਨੂੰ ਦੱਸ ਰਹੀ ਹੈ ਕਿ ਤੁਹਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੱਤਾ ’ਚ ਆਉਣਾ ਪਵੇਗਾ। ਇਸ ਮੌਕੇ ਗੁਲਜ਼ਾਰ ਸਿੰਘ ਧੀਰਪੁਰ, ਮੇਲ ਸਿੰਘ ਟੌਹਡ਼ਾ, ਗੁਰਮੀਤ ਸਿੰਘ ਲਟੋਰ, ਮੇਜਰ ਸਿੰਘ ਸੋਂਢਾ, ਗੁਰਮੀਤ ਸਿੰਘ ਨਿਆਮੂ ਮਾਜਰਾ, ਬਾਵਾ ਸਿੰਘ, ਮਸਤ ਰਾਮ ਸਰਹਿੰਦ, ਗੁਰਦੇਵ ਸਿੰਘ, ਪ੍ਰਿਥੀ ਸਿੰਘ, ਸ਼ੀਤਲ ਸਿੰਘ, ਹਰੀ ਸਿੰਘ, ਜਸਵੀਰ ਸਿੰਘ ਰਾਣਾ, ਕੁਲਵੰਤ ਸਿੰਘ, ਅਮਰੀਕ ਸਿੰਘ, ਲਾਭ ਸਿੰਘ, ਲਛਮਣ ਸਿੰਘ, ਮਨਜੀਤ ਸਿੰਘ ਤੇ ਜਗਪਾਲ ਸਿੰਘ ਆਦਿ ਵੀ ਹਾਜ਼ਰ ਸਨ।
40 ਦਿਨ ਦੇ ਗੁਰਮਤਿ ਸਮਾਗਮ ਦੀ ਹੋਈ ਸਮਾਪਤੀ ; ਹਜ਼ਾਰਾਂ ਲੋਕ ਹੋਏ ਨਤਮਸਤਕ
NEXT STORY